
ਫ਼ਿਰੋਜ਼ਪੁਰ 19 ਮਾਰਚ (ਬਾਲ ਕਿਸ਼ਨ)– ਪੰਜਾਬ ਗੌਰਮਿੰਟ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਗੁਰਪ੍ਰਤਾਪ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਵੱਖ ਵੱਖ ਜਥੇਬੰਦੀਆਂ ਜਸਪਾਲ ਸਿੰਘ ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸਰਕਾਰ, ਗੁਰਪ੍ਰਤਾਪ ਸਿੰਘ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਓਮ ਪ੍ਰਕਾਸ਼ ਜਨਰਲ ਸਕੱਤਰ ਪੰਜਾਬ ਪੈਨਸ਼ਨਰਜ਼ ਯੂਨੀਅਨ, ਕਸ਼ਮੀਰ ਸਿੰਘ ਥਿੰਦ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜੇਲ੍ਹ ਡਿਪਾਰਟਮੈਂਟ ਫਿਰੋਜ਼ਪੁਰ ਨੇ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਦੀ ਬਦਨੀਤੀ ਦਾ ਡੱਟ ਕੇ ਮਿਤੀ 24 ਮਾਰਚ 2025 ਨੂੰ ਮੋਹਾਲੀ ਰੈਲੀ ਵਾਸਤੇ ਬੱਸਾਂ ਨਾਮਦੇਵ ਚੋਂਕ ਫਿਰੋਜ਼ਪੁਰ ਤੋਂ 6.30 ਵਜੇ ਤੁਰਨਗੀਆਂ। ਮੀਟਿੰਗ ਵਿਚ ਖਜ਼ਾਨ ਸਿੰਘ ਐਡਗਵਾਈਜ਼ਰ ਅਜੀਤ ਸਿੰਘ ਸੋਢੀ, ਮਲਕੀਅਤ ਚੰਦ ਪਾਸੀ, ਮਾਂਗਟ ਸਾਹਿਬ ਸ਼ਹੀਦ ਭਗਤ ਸਿੰਘ ਕਾਲਜ, ਦੀਪਕ ਕੁਮਾਰ, ਸਵਰਨਜੀਤ ਇੰਸਪੈਕਟਰ, ਬੂਟਾ ਸਿੰਘ ਏਐੱਫਐੱਸਓ ਅਤੇ ਹੋਰ ਸਾਥੀ ਹਾਜ਼ਰ ਸਨ।



