
ਮੋਗਾ, 10 ਅਗਸਤ : ਪੰਜਾਬੀਆਂ ਵੱਲੋਂ ਕੈਨੇਡਾ ਦੀ ਧਰਤੀ ਉੱਤੇ ਜਾ ਕੇ ਸਖਤ ਮਿਹਨਤ ਕਰਕੇ ਜਿੱਥੇ ਰਾਜਨੀਤਿਕ ਖੇਤਰ ਤੇ ਵਪਾਰਕ ਖੇਤਰਾਂ ਵਿੱਚ ਵੱਡੀ ਕਾਮਯਾਬੀ ਹਾਸਿਲ ਕਰਕੇ ਨਾਮ ਖਟਿਆ ਜਾ ਰਿਹਾ ਹੈ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਜਾ ਰਿਹਾ ਹੈ ਉਥੇ ਦੂਸਰੇ ਪਾਸੇ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਪੜ੍ਹਈ ਕਰਕੇ ਸੁਰੱਖਿਆ ਤੇ ਸਿਵਲ ਅਦਾਰਿਆਂ ਵਿੱਚ ਭਰਤੀ ਹੋ ਕੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਤਹਿਤ ਇਥੋਂ ਨਜ਼ਦੀਕੀ ਪਿੰਡ ਕੁੱਸਾ ਦੇ ਨੌਜਵਾਨ ਕਮਲਜੀਤ ਸਿੰਘ ਧਾਲੀਵਾਲ ਲਾਡੀ ਪੋਤਰਾ ਨੰਬਰਦਾਰ ਸਰਬਣ ਸਿੰਘ ਨੇ ਕੈਨੇਡਾ ਦੇ ਸ਼ਹਿਰ ਪਿੰਨੀਪੈਗ ਵਿੱਚ ਕੈਨੇਡੀਅਨ ਪੁਲਿਸ (ਆਰਸੀਐੱਮਪੀ ) ਵਿੱਚ ਭਰਤੀ ਹੋ ਕੇ ਨਵਾਂ ਮਾਰਕਾ ਮਾਰਿਆ ਹੈ। ਆਰ ਸੀ ਐੱਮਪੀ ਕੈਨੇਡੀਅਨ ਪੁਲਿਸ ਵਿੱਚ ਕਮਲਜੀਤ ਸਿੰਘ ਦੀ ਭਰਤੀ ਨਾਲ ਜਿੱਥੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਪਿੰਡ ਕੁੱਸਾ ਵਾਸੀ ਵੀ ਨੌਜਵਾਨ ਤੇ ਮਾਣ ਮਹਿਸੂਸ ਕਰ ਰਹੇ ਹਨ। ਨੌਜਵਾਨ ਕਮਲਜੀਤ ਸਿੰਘ ਸਟੱਡੀ ਵੀਜੇ ਤੇ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਪੜਾਈ ਵਿੱਚ ਸਖਤ ਮਿਹਨਤ ਰਾਹੀ ਉਸ ਨੇ ਇਹ ਮਕਾਮ ਹਾਸਲ ਕੀਤਾ।



