Punjab

ਪ੍ਰੇਮੀ ਨਾਲ ਮਿਲ ਕੇ ਸਿਰ ‘ਚ ਰਾਡ ਮਾਰ ਕੇ ਪਤੀ ਦਾ ਕੀਤਾ ਕਤਲ, ਦੋਵੇਂ ਮੌਕੇ ਤੋਂ ਹੋਏ ਫ਼ਰਾਰ

ਮਲੌਦ, 16 ਮਈ- ਪਿੰਡ ਸੋਹੀਆਂ ਵਿੱਚ ਨਾਜਾਇਜ਼ ਸਬੰਧਾਂ ਨੇ ਇੱਕ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਮ੍ਰਿਤਕ ਵਿਅਕਤੀ ਬਹਾਦਰ ਸਿੰਘ ਉਰਫ ਭੋਲਾ (40) ਦਾ ਉਸ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਰਾਡ ਨਾਲ ਸਿਰ ‘ਤੇ ਵਾਰ ਕਰਕੇ ਨਿਰਦਈ ਤਰੀਕੇ ਨਾਲ ਕਤਲ ਦਿੱਤਾ। ਘਟਨਾ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਵਿਅਕਤੀ ਬਹਾਦਰ ਸਿੰਘ ਦਾ ਜੱਦੀ ਪਿੰਡ ਬਡਬਰ ਹੈ ਅਤੇ ਉਹ 12 ਸਾਲਾਂ ਤੋਂ ਸੋਹੀਆਂ ਰਹਿ ਰਿਹਾ ਸੀ, ਉਸ ਦਾ ਬੁੱਧਵਾਰ ਰਾਤ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬਹਾਦਰ ਸਿੰਘ ਦੀ ਲੜਕੀ ਦੇ ਬਿਆਨਾਂ ਅਨੁਸਾਰ ਲਾਗਲੇ ਪਿੰਡ ਧਲੇਰ ਤੋਂ ਸੁੱਖੀ ਨਾਮ ਦਾ ਵਿਅਕਤੀ ਆਇਆ ਸੀ ਜਿਸ ਨੂੰ ਮ੍ਰਿਤਕ ਬਹਾਦਰ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਦਰਵਾਜ਼ਾ ਖੋਲਿਆ ਸੀ। ਉਕਤ ਕਤਲ ਵਿੱਚ ਪ੍ਰੇਮ ਸਬੰਧ ਕਾਰਨ ਦੱਸੇ ਜਾ ਰਹੇ ਹਨ। ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਭੋਲਾ ਮਿੱਟੀ ਭਰਤ ਦਾ ਕੰਮ ਕਰਦਾ ਸੀ ਅਤੇ ਸੁਖਪ੍ਰੀਤ ਸਿੰਘ ਵੀ ਪਹਿਲਾਂ ਉਸ ਦੇ ਨਾਲ ਕੰਮ ਕਰਦਾ ਰਿਹਾ ਸੀ। ਕੰਮ ਦੌਰਾਨ ਸੁਖਪ੍ਰੀਤ ਦਾ ਘਰ ਆਉਣਾ-ਜਾਣਾ ਹੋਇਆ ਜਿਸ ਦੌਰਾਨ ਉਸ ਦੇ ਜਸਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਇਹ ਸਬੰਧ ਘਰੇਲੂ ਤਣਾਅ ਦਾ ਕਾਰਨ ਬਣਦੇ ਰਹੇ ਅਤੇ ਅੰਤ ਵਿੱਚ ਕਤਲ ਤੱਕ ਪਹੁੰਚ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਡੀਐਸਪੀ ਮੁਤਾਬਕ ਦੋਵੇਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button