
ਨਵੀਂ ਦਿੱਲੀ, 29 ਅਪ੍ਰੈਲ- ਦਿੱਲੀ ‘ਚ ਸਕੂਲ ਫੀਸ ਐਕਟ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਹਾਲਾਂਕਿ, ਇਹ ਏਜੰਡੇ ‘ਚ ਨਹੀਂ ਸੀ। ਜਾਣਕਾਰੀ ਅਨੁਸਾਰ, ਮੰਤਰੀ ਆਸ਼ੀਸ਼ ਸੂਦ ਨੇ ਟੇਬਲ ਏਜੰਡਾ ਲੈ ਕੇ ਆਏ ਜਿਸਨੂੰ ਮਨਜ਼ੂਰੀ ਦੇ ਦਿੱਤੀ ਗਈ। ਦਿੱਲੀ ‘ਚ ਹੁਣ ਤੱਕ ਪ੍ਰਾਈਵੇਟ ਸਕੂਲਾਂ ਦੀ ਫੀਸ ਨਿਰਧਾਰਣ ਤੇ ਵਾਧੇ ‘ਤੇ ਰੋਕ ਲਗਾਉਣ ਲਈ ਕੋਈ ਐਕਟ ਨਹੀਂ ਸੀ।



