National

ਪ੍ਰਧਾਨ ਮੰਤਰੀ ਮੋਦੀ ਫ਼ਰਾਂਸ ਦੇ ਨਾਲ ਏ.ਆਈ. ਸੰਮੇਲਨ ਦੀ ਕਰਨਗੇ ਸਹਿ ਪ੍ਰਧਾਨਗੀ

ਨਵੀਂ ਦਿੱਲੀ, 7 ਫਰਵਰੀਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਫਰਵਰੀ ਨੂੰ ਪੈਰਿਸ ਵਿਚ ਫਰਾਂਸ ਨਾਲ ਏ.ਆਈ. ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਚੀਨ ਦੇ ਉਪ ਪ੍ਰਧਾਨ ਮੰਤਰੀ ਹੋਰ ਮੁੱਖ ਹਿੱਸੇਦਾਰਾਂ ਨਾਲ ਇਸ ਵਿਚ ਹਿੱਸਾ ਲੈਣਗੇਪ੍ਰਧਾਨ ਮੰਤਰੀ ਮੋਦੀ ਫਰਾਂਸੀਸੀ ਕੰਪਨੀਆਂ ਦੇ ਚੋਟੀ ਦੇ ਸੀ.ਈ.ਓਜ਼. ਨਾਲ ਵੀ ਗੱਲਬਾਤ ਕਰਨਗੇਪ੍ਰਧਾਨ ਮੰਤਰੀ ਮੋਦੀ 12 ਫਰਵਰੀ ਨੂੰ ਮਾਰਸੇਲ ਵਿਚ ਰਾਸ਼ਟਰਪਤੀ ਮੈਕਰੌਨ ਨਾਲ ਦੁਵੱਲੀ ਚਰਚਾ ਕਰਨਗੇਭਾਰਤ ਅਤੇ ਫਰਾਂਸ ਵਿਚਕਾਰ ਏਅਰੋਸਪੇਸ, ਇੰਜਣਾਂ ਅਤੇ ਪਣਡੁੱਬੀਆਂ ਦੇ ਖੇਤਰਾਂ ਵਿਚ ਸਫਲ ਗੱਲਬਾਤ ਚੱਲ ਰਹੀ ਹੈ। ਸਿਵਲ ਪਰਮਾਣੂ ਊਰਜਾ ਅਤੇ ਰਿਐਕਟਰਾਂ ’ਤੇ ਵੀ ਅਗਾਂਹਵਧੂ ਗੱਲਬਾਤ ਚੱਲ ਰਹੀ ਹੈ। ਦੌਰੇ ਦੌਰਾਨ ਠੋਸ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰਤ ਦੱਖਣੀ ਫ਼ਰਾਂਸ ਦੇ ਮਾਰਸੇਲ ਸ਼ਹਿਰ ਵਿਚ ਨਵਾਂ ਕੌਂਸਲੇਟ ਵੀ ਖੋਲ੍ਹੇਗਾ

Related Articles

Leave a Reply

Your email address will not be published. Required fields are marked *

Back to top button