Punjab

ਪ੍ਰਤਾਪ ਬਾਜਵਾ ਨੇ ਏਜੀ ਦਫ਼ਤਰ ’ਚ ਦਿੱਲੀ ਦੇ ਵਕੀਲਾਂ ਨੂੰ ਭਰਤੀ ਕਰਨ ਲਈ ਪੰਜਾਬ ਦੇ ਵਕੀਲਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਦਾ ਲਾਇਆ ਦੋਸ਼

ਚੰਡੀਗੜ੍ਹ, 23 ਫਰਵਰੀ- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ’ਚ ਦਿੱਲੀ ਦੇ ਵਕੀਲਾਂ ਨੂੰ ਭਰਤੀ ਕਰਨ ਲਈ ਪੰਜਾਬ ਦੇ ਵਕੀਲਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਬਾਜਵਾ ਨੇ ਕਿਹਾ ਕਿ ਏਜੀ ਦਫ਼ਤਰ ਦੇ ਸਮੂਹ 236 ਕਾਨੂੰਨ ਅਫ਼ਸਰਾਂ (ਵਕੀਲਾਂ) ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਪਿੱਛੇ ਆਪ ਹਾਈਕਮਾਨ ਦੀ ਦਿੱਲੀ ਦੇ ਵਕੀਲਾਂ ਨੂੰ ਦਿੱਲੀ ਦੇ ਕਾਨੂੰਨ ਅਧਿਕਾਰੀਆਂ ਨੂੰ ਪੰਜਾਬ ਐਡਵੋਕੇਟ ਜਨਰਲ ਦਫ਼ਤਰ ਵਿਚ ਲਿਆਉਣ ਦੀ ਸਾਜ਼ਿਸ਼ ਰਚ ਰਹੀ ਹੈ। ਬਾਜਵਾ ਨੇ ਕਿਹਾ ਕਿ ਦਿੱਲੀ ਦੇ ਕਾਨੂੰਨ ਅਧਿਕਾਰੀ ਦਿੱਲੀ ਦੀ ਪਿਛਲੀ ‘ਆਪ’ ਸਰਕਾਰ ਦੇ ਤਨਖਾਹ ’ਤੇ ਸਨ। ਹਾਲ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ‘ਆਪ’ ਉਨ੍ਹਾਂ ਨੂੰ ਪੰਜਾਬ ਲਿਆਉਣ ’ਤੇ ਤੁਲੀ ਹੋਈ ਹੈ। ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ’ਚ ਨਿਯੁਕਤੀ ਤੋਂ ਬਾਅਦ ਉਹ ਪੰਜਾਬ ਸਰਕਾਰ ਦੇ ਤਨਖਾਹ ’ਤੇ ਹੋਣਗੇ। ਬਾਜਵਾ ਨੇ ਕਿਹਾ ਕਿ ਇਹ ਪੰਜਾਬ ਨਾਲ ਸਬੰਧਿਤ 236 ਕਾਨੂੰਨ ਅਧਿਕਾਰੀਆਂ ਨਾਲ ਸਿੱਧੀ ਬੇਇਨਸਾਫ਼ੀ ਹੈ ਤੇ ਪੰਜਾਬ ਕਾਂਗਰਸ ਇਸ ਦੀ ਸਖ਼ਤ ਨਿੰਦਾ ਕਰਦੀ ਹੈ। ਇਸ ਤੋਂ ਪਹਿਲਾਂ ਰੇਰਾ ਮੁਖੀ ਅਤੇ ਪੀਐੱਸਈਬੀ ਦੇ ਚੇਅਰਪਰਸਨ ਦਿੱਲੀ ਤੋਂ ਨਿਯੁਕਤ ਕੀਤੇ ਗਏ ਸਨ।

Related Articles

Leave a Reply

Your email address will not be published. Required fields are marked *

Back to top button