Punjab

ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਆਗੂਆਂ ਵੱਲੋਂ ਕਾਰਜਕਾਰੀ ਸੀਨੀਅਰ ਮੈਡੀਕਲ ਅਧਿਕਾਰੀ ਨਾਲ ਮੀਟਿੰਗ

ਫ਼ਿਰੋਜ਼ਪੁਰ, 22 ਮਾਰਚ (ਬਾਲ ਕਿਸ਼ਨ)– ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਜਸਵਿੰਦਰ ਸਿੰਘ ਕੌੜਾ ਜਨਰਲ ਸਕੱਤਰ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਆਗੂਆਂ ਵੱਲੋਂ ਕਾਰਜਕਾਰੀ ਸੀਨੀਅਰ ਮੈਡੀਕਲ ਅਧਿਕਾਰੀ ਡਾ. ਨਿਖਿਲ ਗੁਪਤਾ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਸਟਾਫ ਨੂੰ ਡਿਊਟੀਆਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ। ਨਰਸਿੰਗ ਆਗੂ ਡਲਫੀਨਾ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਕੰਟਰੋਲ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ, ਜਿਸਦੇ ਸਬੰਧ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵੀ ਨਸ਼ਾ ਛਡਾਉਣ ਵਾਸਤੇ ਇੱਕ ਨਵਾਂ ਵਾਰਡ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਵੇਂ ਨਸ਼ਾ ਛੁਡਾਓ ਵਾਰਡ ਵਿੱਚ ਸਟਾਫ ਨਰਸ ਅਤੇ ਕਲਾਸ ਫੋਰ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਦਕਿ ਹਸਪਤਾਲ ਅੰਦਰ ਸਟਾਫ ਨਰਸ ਅਤੇ ਕਲਾਸ ਫੋਰ ਮੁਲਾਜ਼ਮਾਂ ਦੀ ਘਾਟ ਪਹਿਲਾ ਹੀ ਬਹੁਤ ਹੈ, ਜਿਸ ਕਰਕੇ ਸਟਾਫ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਜਕਾਰੀ ਸੀਨੀਅਰ ਮੈਡੀਕਲ ਅਧਿਕਾਰੀ ਨੂੰ ਦੱਸਿਆ ਕਿ ਸਟਾਫ ਦੀ ਘਾਟ ਹੋਣ ਕਰਕੇ ਸਿਵਲ ਹਸਪਤਾਲ ਦੇ ਪੁਰਾਣੇ ਵਾਰਡਾਂ ਦੀਆਂ ਡਿਊਟੀਆਂ ਪਹਿਲਾ ਹੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਜੇਕਰ ਨਵੇਂ ਨਸ਼ਾ ਛਡਾਊ ਕੇਂਦਰ ਅੰਦਰ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗਦੀਆਂ ਹਨ ਤਾਂ ਨਰਸਿੰਗ ਸਟਾਫ ਦੀ ਬਹੁਤ ਵੱਡੇ ਪੱਧਰ ’ਤੇ ਜ਼ਰੂਰਤ ਪਵੇਗੀਫੈਡਰੇਸ਼ਨ ਆਗੂ ਰਾਮ ਪ੍ਰਸ਼ਾਦ ਨੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਪੁਰ ਨੂੰ ਅਪੀਲ ਕੀਤੀ ਕਿ ਸਟਾਫ ਨਰਸ ਦੀ ਭਰਤੀ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਉਨ੍ਹਾਂ ਕਿਹਾ ਕਿ ਜਦ ਤੱਕ ਨਵੀ ਭਰਤੀ ਨਹੀਂ ਹੁੰਦੀ, ਉਸ ਸਮੇਂ ਤੱਕ ਆਰਜੀ ਸਟਾਫ ਦਾ ਇੰਤਜ਼ਾਮ ਕੀਤਾ ਜਾਵੇਯੂਨੀਅਨ ਦੇ ਆਗੂਆਂ ਨੂੰ ਕਾਰਜਕਾਰੀ ਸੀਨੀਅਰ ਮੈਡੀਕਲ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੀਆਂ ਜਾਇਜ਼ ਮੰਗਾਂ ਨੂੰ ਜਲਦ ਹੀ ਪ੍ਰਵਾਨ ਕੀਤਾ ਜਾਵੇਗਾ ਅਤੇ ਉੱਚ ਅਧਿਕਾਰੀਆਂ ਨੂੰ ਲਿਖਕੇ ਸਟਾਫ ਨਰਸ ਦੀ ਭਰਤੀ ਕਰਵਾਈ ਜਾਵੇਗੀ। ਇਸ ਵਿੱਚ ਹੋਰਨਾਂ ਤੋਂ ਇਲਾਵਾ ਅਜੀਤ ਗਿੱਲ, ਰੇਖਾ ਸਟਾਫ, ਮੋਨਿਕਾ ਸਟਾਫ, ਨਰਸ ਸ਼ਾਲੂ, ਸਟਾਫ ਨਰਸ ਕਰਿਸ਼ਮਾ, ਸਟਾਫ ਭਾਰਤ ਭੂਸ਼ਣ, ਰਮਨਦੀਪ ਕੌਰ, ਰਾਜਦੀਪ ਕੌਰ, ਤਰਨਦੀਪ ਕੌਰ, ਮਲਕੀਤ ਸਿੰਘ, ਮਨਿੰਦਰਜੀਤ ਸਿੰਘ, ਬਲਵੀਰ ਸਿੰਘ ਅਤੇ ਕਰਨ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button