Punjab

ਪੈਟਰੋਲ ਪਵਾਇਆ 2500 ਦਾ ਬਿਲ ਫੜਾਇਆ 2200 ਦਾ, ਚੰਡੀਗੜ੍ਹ ਦੇ ਪੈਟਰੋਲ ਪੰਪ ‘ਤੇ ਗੜਬੜ, ਥਾਣੇ ਪਹੁੰਚਿਆ ਮਾਮਲਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 3 ਅਕਤੂਬਰ : ਸੈਕਟਰ-46 ‘ਚ ਸਥਿਤ ਇਕ ਪੈਟਰੋਲ ਪੰਪ ‘ਤੇ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਗੱਡੀ ‘ਚ 2500 ਰੁਪਏ ਦਾ ਪੈਟਰੋਲ ਭਰਵਾਉਣ ‘ਤੇ 2200 ਰੁਪਏ ਦਾ ਬਿੱਲ ਦਿੱਤਾ ਗਿਆ। ਗੱਡੀ ਦੇ ਮਾਲਕ ਨੇ ਹੰਗਾਮਾ ਕੀਤਾ ਤਾਂ ਮਾਮਲਾ ਪੁਲਿਸ ਤਕ ਪਹੁੰਚ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਪੰਪ ਦੀ ਇਕ ਮਸ਼ੀਨ ਸੀਲ ਕਰ ਦਿੱਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਕਟਰ-45 ਦੇ ਨਿਵਾਸੀ ਸ਼ਾਦਾਬ ਰਾਠੀ ਨੇ ਪੁਲਿਸ ਸਟੇਸ਼ਨ-34 ‘ਚ ਸ਼ਿਕਾਇਤ ਦਰਜ ਕਰਵਾਈ। ਰਾਠੀ ਦਾ ਕਹਿਣਾ ਹੈ ਕਿ ਉਹ ਆਪਣੇ ਵਾਹਨ ‘ਚ 1500 ਰੁਪਏ ਦਾ ਪੈਟਰੋਲ ਭਰਵਾਉਣ ਗਏ ਸਨ, ਪਰ ਪੰਪ ਮੁਲਾਜ਼ਮ ਨੇ ਦੱਸਿਆ ਕਿ ਗਲਤੀ ਨਾਲ 2500 ਰੁਪਏ ਦਾ ਪੈਟਰੋਲ ਭਰ ਦਿੱਤਾ ਗਿਆ। ਰਾਠੀ ਨੇ ਕੋਈ ਵਿਰੋਧ ਨਹੀਂ ਕੀਤਾ ਤੇ 2500 ਰੁਪਏ ਦਾ ਭੁਗਤਾਨ ਕਰਨ ਲਈ ਤਿਆਰ ਹੋ ਗਏ। ਜਦੋਂ ਪੈਟਰੋਲ ਭਰਵਾਉਣ ਤੋਂ ਬਾਅਦ ਮੁਲਾਜ਼ਮ ਨੇ ਬਿਲ ਦਿੱਤਾ ਤਾਂ ਉਸ ਵਿਚ ਸਿਰਫ 2200 ਰੁਪਏ ਦਾ ਪੈਟਰੋਲ ਹੀ ਦਿਖਾਇਆ ਗਿਆ। ਰਾਠੀ ਨੇ ਇਸ ਗੜਬੜ ‘ਤੇ ਵਿਰੋਧ ਕੀਤਾ ਤੇ ਕਿਹਾ ਕਿ ਜੇ ਪੈਟਰੋਲ 2500 ਰੁਪਏ ਦਾ ਭਰਿਆ ਗਿਆ ਹੈ ਤਾਂ ਬਿਲ ਵੀ ਉਸੇ ਮੁਤਾਬਕ ਹੋਣਾ ਚਾਹੀਦਾ ਹੈ। ਮਾਮਲਾ ਵਧਣ ‘ਤੇ ਰਾਠੀ ਨੇ ਪੰਪ ਮੈਨੇਜਰ ਨੂੰ ਬੁਲਾਇਆ ਪਰ ਦੋਸ਼ ਹੈ ਕਿ ਮੈਨੇਜਰ ਨੇ ਸ਼ਿਕਾਇਤ ਨੂੰ ਅਣਸੁਣਿਆ ਕੀਤਾ। ਇਸ ਤੋਂ ਬਾਅਦ ਰਾਠੀ ਨੇ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਲਿਖਤੀ ਸ਼ਿਕਾਇਤ ਦਰਜ ਕੀਤੀ। ਸ਼ਿਕਾਇਤ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣ ਤੋਂ ਬਾਅਦ ਪੰਪ ਦੀ ਮਸ਼ੀਨ ਸੀਲ ਕਰ ਦਿੱਤੀ ਗਈ। ਮਾਮਲੇ ਦੀ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button