Punjab

ਪੂਰੀ ਸ਼ਾਨੋ–ਸ਼ੌਕਤ ਨਾਲ ਮਨਾਇਆ ਫ਼ਿਰੋਜ਼ਪੁਰੀਆ ਨੇ ਬਸੰਤ ਪੰਚਮੀ ਦਾ ਤਿਉਹਾਰ

ਪਤੰਗਾਂ ਤੋਂ ਇਲਾਵਾ ਭੰਗੜਾ, ਗਿੱਧਾ, ਖਾਣ–ਪੀਣ ਕਰ ਦਿੱਤੀ ਖ਼ੁਸ਼ੀਆਂ ਨੂੰ ਤਰਜੀਹ

ਫ਼ਿਰੋਜ਼ਪੁਰ, 3 ਫਰਵਰੀ (ਬਾਲ ਕਿਸ਼ਨ)– ਪ੍ਰਾਚੀਣ ਭਾਰਤ ਅਤੇ ਨੇਪਾਲ ਵਿਚ ਛੇ ਰੁੱਤਾਂ ’ਚ ਵੰਡਿਆ ਗਿਆ ਬਸੰਤ ਪੰਚਮੀ ਦਾ ਤਿਉਹਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਾਸੀਆਂ ਵਲੋਂ ਪੂਰੀ ਸ਼ਾਨੋ–ਸ਼ੌਕਤ ਨਾਲ ਮਨਾਇਆ ਗਿਆ। ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਵਾਸੀਆਂ ਨੇ ਇਕ ਦਿਨ ਪਹਿਲਾਂ ਹੀ ਡੀ.ਜੇ. ਸਾਊਂਡ ਅਤੇ ਪਤੰਗਾਂ ਡੋਰਾਂ ਨਾਲ ਆਪਣੇ ਘਰ ਦੀਆਂ ਛੱਤਾਂ ’ਤ ਰੌਣਕਾਂ ਲਗਾ ਲਈਆਂ ਸਨ। ਪਤੰਗਬਾਜ਼ ਪਤੰਗ ਉਡਾਉਣ ਦੇ ਨਾਲ–ਨਾਲ ਨੱਚਣ–ਟੱਪਣ ਅਤੇ ਦਾਰੂ ਦੀ ਚੁਸਕੀਆਂ ਨਾਲ ਜ਼ਿੰਦਗੀ ਦੇ ਨਜ਼ਾਰੇ ਲੈਂਦੇ ਦਿੱਸੇ ਗਏ। ਇਸ ਵਾਰ ਬਸੰਤ ਮੌਕੇ ਪਹਿਲਾਂ ਵਾਂਗ ਚਾਈਨਾ ਡੋਰ ਦਾ ਅਸਰ ਘੱਟ ਵੇਖਣ ਨੂੰ ਮਿਲਿਆ, ਜਿਸ ਕਰਕੇ ਦੇਸ਼ਾਂ–ਵਿਦੇਸ਼ਾਂ ਤੋਂ ਆ ਕੇ ਲੋਕਾਂ ਨੇ ਬਸੰਤ ਦਾ ਆਨੰਦ ਮਾਣਿਆ।
ਬਸੰਤ ਦਾ ਆਪਣਾ ਇਤਿਹਾਕ ਮਹੱਤਵ–ਨੇਹਾ ਲੋਹਟ
ਅਧਿਆਪਕਾ ਨੇਹਾ ਲੋਹਟ ਨੇ ਬਸੰਤ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਪ੍ਰਾਚੀਣ ਭਾਰਤ ਅਤੇ ਨੇਪਾਲ ਵਿੱਚ ਜਿਨ੍ਹਾਂ ਛੇ ਰੁੱਤਾਂ ਵਿੱਚ ਪੂਰੇ ਸਾਲ ਨੂੰ ਵੰਡਿਆ ਗਿਆ ਸੀ, ਬਸੰਤ ਲੋਕਾਂ ਦੀ ਸਭ ਤੋਂ ਮਨਚਾਹੀ ਰੁੱਤ ਸੀ। ਜਦੋਂ ਫੁੱਲ ਖਿੜਦੇ ਹਨ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਸੋਨੇ ਵਾਂਗ ਚਮਕਣ ਲੱਗ ਪੈਂਦੇ ਹਨ, ਜੌਂ ਅਤੇ ਕਣਕ ਦੇ ਸਿੱਟੇ ਖਿੜਨ ਲੱਗਦੇ ਹਨ, ਅੰਬ ਦੇ ਦਰੱਖਤ ਖਿੜਨ ਲੱਗਦੇ ਹਨ ਅਤੇ ਰੰਗ-ਬਿਰੰਗੀਆਂ ਤਿਤਲੀਆਂ ਹਰ ਪਾਸੇ ਉੱਡਣ ਲੱਗਦੀਆਂ ਹਨ। ਬਹੁਤ ਸਾਰੀਆਂ ਮਧੂ-ਮੱਖੀਆਂ ਆਲੇ-ਦੁਆਲੇ ਘੁੰਮਣ ਲੱਗ ਪੈਣਗੀਆਂ। ਬਸੰਤ ਰੁੱਤ ਦਾ ਸਵਾਗਤ ਕਰਨ ਲਈ, ਮਾਘ ਮਹੀਨੇ ਦੇ ਪੰਜਵੇਂ ਦਿਨ ਇੱਕ ਵੱਡਾ ਤਿਉਹਾਰ ਮਨਾਇਆ ਜਾਂਦਾ ਸੀ, ਜਿਸ ਵਿੱਚ ਵਿਸ਼ਨੂੰ ਅਤੇ ਕਾਮਦੇਵ ਦੀ ਪੂਜਾ ਕੀਤੀ ਜਾਂਦੀ ਸੀ। ਇਸਨੂੰ ਬਸੰਤ ਪੰਚਮੀ ਦਾ ਤਿਉਹਾਰ ਕਿਹਾ ਜਾਂਦਾ ਸੀ! ਇਸ ਤਿਉਹਾਰ ਵਾਲੇ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਪਾ ਕੇ ਨੱਚਦੇ ਟੱਪਦੇ ਸੀ ਅਤੇ ਘਰ ਵਿਚ ਪੀਲੇ ਰੰਗ ਦੇ ਚੋਲ ਬਣਾ ਪੂਜਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਸੀ ਅਤੇ ਲੋਕ ਪਤੰਗ ਉਡਾਇਆ ਕਰਦੇ ਸੀ, ਪਰ ਅੱਜ ਇਹ ਤਿਉਹਾਰ ਸਿਰਫ਼ ਲੜਕਿਆਂ ਦੇ ਸ਼ਰਾਬ ਸ਼ੋਰ ਸ਼ਰਾਬੇ ਵਿਚ ਦੱਬ ਕੇ ਰਹਿ ਗਿਆ! ਖਾਸ ਕਰ ਚਾਈਨਾ ਡੋਰ ਨੇ ਬਸੰਤ ਦੇ ਰੰਗਾਂ ਨੂੰ ਫ਼ਿੱਕਾ ਕਰ ਦਿੱਤਾ ਹੈ।
ਭਾਈਚਾਰਕ ਸਾਂਝ ਦਾ ਪ੍ਰਤੀਕ ਬਸੰਤ ਦਾ ਤਿਉਹਾਰ
ਫ਼ਿਰੋਜ਼ਪੁਰ ਸ਼ਹਿਰ ਵਿਚ ਬਸੰਤ ਮਨਾ ਰਹੋੇ ਜੋਗਾ ਸਿੰਘ, ਭਾਰਤੀ ਸਿੰਘ ਤੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਦਾ ਬਸੰਤ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜੋ ਆਪਣੇ ਪੱਧਰ ’ਤੇ ਹੀ ਖ਼ੁਸ਼ੀਆਂ ਬਟੋਰਦੇ ਹਨ। ਉਨ੍ਹਾਂ ਕਿਹਾ ਕਿ ਇਕੋ–ਇਕ ਬਸੰਤ ਹੀ ਹੈ, ਜੋ ਲੋਕ ਆਪਣੇ ਪੱਧਰ ’ਤੇ ਆਪਣੇ ਕੋਠਿਆਂ ’ਤੇ ਚੜ੍ਹ ਨੱਚਦੇ–ਟੱਪਦੇ ਤੇ ਹਾਸਾ–ਠੱਠਾ ਕਰ ਖ਼ੁਸ਼ੀਆਂ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦਾ ਬਸੰਤ ਵਿਸ਼ਵ ਭਰ ਵਿਚ ਫ਼ਿਰੋਜ਼ਪੁਰੀਆਂ ਦੀ ਜ਼ਿੰਦਾਦਿੱਲੀ ਲਈ ਮਸ਼ਹੂੁਰ ਹੈ।

Related Articles

Leave a Reply

Your email address will not be published. Required fields are marked *

Back to top button