Punjab

ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਸੀ.ਪੀ.ਐਫ. ਕਰਮਚਾਰੀਆਂ ਨੇ ਸ਼ੇਰ ਸਿੰਘ ਘੁਬਾਇਆ ਨੂੰ ਮੰਗ ਪੱਤਰ ਦਿੱਤਾ

ਫ਼ਿਰੋਜ਼ਪੁਰ, 16 ਮਾਰਚ (ਜਸਵਿੰਦਰ ਸਿੰਘ ਸੰਧੂ)– ਸੀ.ਪੀ.ਐਫ. ਕਰਮਚਾਰੀ ਪੰਜਾਬ ਵਲੋਂ ਦਿੱਤੇ ਐਕਸ਼ਨ ਮੁਤਾਬਿਕ ਅੱਜ ਸਰਦਾਰ ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ ਹਲਕਾ ਫ਼ਿਰੋਜ਼ਪੁਰ ਨੂੰ ਐਨ.ਪੀ.ਐੱਸ. ਅਤੇ ਯੂ.ਪੀ.ਐੱਸ. ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ (ਓ.ਪੀ.ਐੱਸ) ਲਾਗੂ ਕਰਨ ਲਈ ਮੰਗ ਪੱਤਰ ਦਿੰਦੇ ਹੋਏ ਜਗਸੀਰ ਸਿੰਘ ਭਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਫ਼ਿਰੋਜ਼ਪੁਰ, ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ, ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐੱਸ.ਐਮ.ਐੱਸ.ਯੂ ਫ਼ਿਰੋਜ਼ਪੁਰ, ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਪੀ.ਐੱਸ.ਐਮ.ਐੱਸ.ਯੂ ਫ਼ਿਰੋਜ਼ਪੁਰ, ਸੁਖਦੇਵ ਚੰਦ ਜ਼ਿਲ੍ਹਾ ਪ੍ਰਧਾਨ ਪੀ.ਐੱਸ.ਐਮ.ਐੱਸ.ਯੂ. ਫ਼ਾਜ਼ਿਲਕਾ ਅਤੇ ਓਮ ਪ੍ਰਕਾਸ਼ ਰਾਣਾ ਸੂਬਾ ਮੀਤ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ, ਸ਼ੇਰ ਸਿੰਘ ਘੁਬਾਇਆ ਐਮ.ਪੀ ਫ਼ਿਰੋਜ਼ਪੁਰ ਨੇ ਵਿਸ਼ਵਾਸ਼ ਦੁਆਇਆ ਕਿ ਉਹ ਪੁਰਾਣੀ ਪੈਨਸ਼ਨ ਦਾ ਮੁੱਦਾ ਸੰਸਦ ਵਿਚ ਉਠਾਉਣਗੇ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਸਰਕਾਰੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ

Related Articles

Leave a Reply

Your email address will not be published. Required fields are marked *

Back to top button