Punjab

ਪਿੰਡ ਵਿਰਕ ਖੇੜਾ ’ਚ ਦੋ ਗਰਭਵਤੀ ਨੀਲ ਗਊਆਂ ਦੀ ਹੱਤਿਆ, ਲੋਕਾਂ ‘ਚ ਰੋਸ ਦੀ ਲਹਿਰ

ਮਲੋਟ, 15 ਜੁਲਾਈ :  ਇੱਥੋਂ ਨੇੜਲੇ ਪਿੰਡ ਵਿਰਕ ਖੇੜਾ ਵਿਖੇ ਕਿਸੇ ਅਣਪਛਾਤੇ ਬੇਦਰਦਾਂ ਨੇ ਦੋ ਨੀਲ ਗਊਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਜਿਨ੍ਹਾਂ ਦੇ ਗਰਭ ਵਿਚ ਬੱਚੇ ਸਨ। ਜੀਵ ਰੱਖਿਆ ਕਮੇਟੀ ਅਤੇ ਵਣ ਵਿਭਾਗ ਵੱਲੋਂ ਘਟਨਾ ਵਾਲੀ ਥਾਂ ’ਤੇ ਪੁੱਜ ਕੇ ਅਣਪਛਾਤੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਵਿਰਕ ਖੇੜਾ ਦੀ ਅਨਾਜ ਮੰਡੀ ਕੁਝ ਅਣਪਛਾਤੇ ਲੋਕਾਂ ਨੇ ਦੋ ਨੀਲ ਗਊਆਂ (ਰੋਜਨੀਆਂ) ਦਾ ਕਤਲ ਕਰ ਦਿੱਤਾ ਜਿਸਦੀ ਸੂਚਨਾ ਮਿਲਣ ‘ਤੇ ਜੀਵ ਰੱਖਿਆ ਕਮੇਟੀ ਦੇ ਪ੍ਰਧਾਨ ਨਰਸੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਿਸਤੋਂ ਬਾਅਦ ਉਹ ਆਪਣੀ ਟੀਮ ਸਮੇਤ ਪੁੱਜੇ ਤਾਂ ਦੇਖਿਆ ਕਿ ਵਿਰਕ ਖੇੜਾ ਦੀ ਅਨਾਜ ਮੰਡੀ ਦੀਆਂ ਝਾੜੀਆਂ ’ਚ ਦੋ ਜਾਨਵਰਾਂ ਨੂੰ ਬੁਰੀ ਤਰ੍ਹਾਂ ਵੱਢਿਆ ਹੋਇਆ ਪਾਇਆ ਗਿਆ ਜਿਸਦੀ ਸੂਚਨਾ ਵਣ ਵਿਭਾਗ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਣ ਵਿਭਾਗ ਦੇ ਰੇਂਜ ਅਫਸਰ ਚਰਨਜੀਤ ਸਿੰਘ ਅਤੇ ਵਣ ਗਾਰਡ ਨਿਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਮੌਕੇ ’ਤੇ ਪੁੱਜ ਕੇ ਦੇਖਿਆ ਕਿ ਦੋ ਰੋਜਨੀਆਂ ਨੂੰ ਬੁਰੀ ਤਰ੍ਹਾਂ ਵੱਢਿਆ ਹੋਇਆ ਸੀ। ਇਹ ਦੋਵੇਂ ਫੀਮੇਲ ਸਨ ਜਿਨ੍ਹਾਂ ਦੇ ਪੇਟ ’ਚ ਬੱਚੇ ਵੀ ਸਨ। ਇਕ ਦੀ ਗਰਦਨ ਕੱਟੀ ਹੋਈ ਅਤੇ ਇਕ ਦੀਆਂ ਚਾਰੇ ਲੱਤਾਂ ਕਟੀਆਂ ਹੋਈਆਂ ਸਨ। ਇਸ ਸਬੰਧੀ ਅਣਪਛਾਤੇ ਲੋਕਾਂ ਖਿ਼ਲਾਫ਼ ਮਾਮਲਾ ਦਰਜ ਕਰਵਾਇਆ ਜਾ ਰਿਹਾ ਅਤੇ ਇਨ੍ਹਾਂ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button