Punjab

ਪਿੰਡ ਬੁੱਕਣ ਖਾਂ ਵਾਲਾ ਵਿਖੇ ਬੂਥ ਕੈਪਚਰਿੰਗ ਨੂੰ ਰੋਕਣ ’ਤੇ ਭਾਜਪਾ ਉਮੀਦਵਾਰ ਜ਼ਖ਼ਮੀਂ

ਫ਼ਿਰੋਜ਼ਪੁਰ, 14 ਦਸੰਬਰ (ਬਾਲ ਕਿਸ਼ਨ)– ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਅੱਜ ਚੋਣਾਂ ਦੌਰਾਨ ਜ਼ੋਨ ਫੱਤੂ ਵਾਲਾ ਦੇ ਪਿੰਡ ਬੁੱਕਣ ਖਾਂ ਵਾਲਾ ਵਿਖੇ ਵੋਟਾਂ ਨੂੰ ਲੈ ਕੇ ਹੋਏ ਝਗੜੇ ਵਿਚ ਭਾਰਤੀਯ ਜਨਤਾ ਪਾਰਟੀ ਦਾ ਉਮੀਦਵਾਰ ਜਗਦੀਪ ਸਿੰਘ ਜ਼ਖ਼ਮੀਂ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਆਂਦਾ ਗਿਆ। ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਜ਼ੋਨ ਫੱਤੂ ਵਾਲਾ ਤੋਂ ਬਲਾਕ ਸੰਮਤੀ ਵਜੋਂ ਭਾਜਪਾ ਵੱਲੋਂ ਉਮੀਦਵਾਰ ਹੈ, ਤੇ ਅੱਜ ਵੋਟਾਂ ਵੇਲੇ ਅਕਾਲੀ ਦਲ ਦੇ ਵਰਕਰਾਂ ਨੇ ਪਿੰਡ ਬੁੱਕਣ ਖਾਂ ਵਾਲਾ ਵਿਖੇ ਬੂਥ ਕੈਪਚਰਿੰਗ ਕਰ ਰਹੇ ਸਨ, ਉਸ ਵੱਲੋਂ ਰੋਕੇ ਜਾਣ ’ਤੇ ਹਮਲਾਵਰਾਂ ਨੇ ਉਸ ’ਤੇ ਕਿਰਚ ਅਤੇ ਕੈਂਚੀ ਨਾਲ ਹਮਲਾ ਕੀਤਾ ਤੇ ਉਹ ਅੰਮ੍ਰਿਤਧਾਰੀ ਗੁਰਸਿੱਖ ਹੈ। ਇਸ ਦੌਰਾਨ ਅਕਾਲੀਆਂ ਦੇ ਵਰਕਰਾਂ ਵੱਲੋਂ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button