Punjab

ਪਿੰਡ ਦੇਹਲਾ ਵਿਖੇ ਦੋ ਘਰਾਂ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਲਹਿਰਾਗਾਗਾ, 22 ਜੁਲਾਈ : ਮੂਣਕ ਇਲਾਕੇ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਚੋਰੀ ਨੂੰ ਅੰਜਾਮ ਦੇ ਸਕਦੇ ਹਨ। ਅਜਿਹਾ ਹੀ ਹੋਇਆ ਇਥੋਂ ਨੇੜਲੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਪਿੰਡ ਦੇਹਲਾ ਸੀਹਾਂ ਵਿਖੇ। ਜਿੱਥੇ ਦੋ ਪਰਿਵਾਰ ਕਮਰੇ ਵਿੱਚ ਸੁੱਤੇ ਰਹੇ ਅਤੇ ਨਾਲ ਲੱਗਦੇ ਹੀ ਕਮਰਿਆਂ ਵਿੱਚੋਂ ਚੋਰ ਨਿਧੜਕ ਹੋ ਕੇ ਚੋਰੀ ਕਰਦੇ ਰਹੇ। ਜਿਨ੍ਹਾਂ ਨੇ ਲੋਹੇ ਦੀਆਂ ਵੱਡੀਆਂ ਪੇਟੀਆਂ ਫਰੋਲ ਕੇ ਸੋਨਾ ਤੇ ਨਕਦੀ ਚੋਰੀ ਕਰ ਲਈ ਹੈ। ਇਸ ਸਬੰਧੀ ਥਾਣਾ ਮੂਨਕ ਵਿਖੇ ਪਰਚਾ ਦਰਜ਼ ਕਰਦਿਆਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਥਾਣਾ ਮੂਨਕ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਸੋਹਣ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਦੇਹਲਾ ਸੀਹਾਂ, ਥਾਣਾ ਮੂਨਕ ਨੇ ਬਰਖ਼ਿਲਾਫ਼ ਨਾਮਾਲੂਮ ਵਿਅਕਤੀਆਂ ’ਤੇ ਪਰਚਾ ਦਰਜ ਕਰਵਾਇਆ। ਇਸ ਵਿੱਚ ਪੀੜਤ ਸੋਹਣ ਸਿੰਘ ਨੇ ਦੱਸਿਆ ਕਿ ਅਸੀਂ 19 ਜੁਲਾਈ ਦੀ ਰਾਤ ਨੂੰ ਪੇਟੀਆਂ ਵਾਲੇ ਕਮਰੇ ਨੂੰ ਜਿੰਦਰਾ ਲਾ ਕੇ ਆਪਣੇ ਪਰਿਵਾਰ ਸਮੇਤ ਨਾਲ ਲੱਗਦੇ ਕਮਰੇ ’ਚ ਸੋ ਗਏ ਜਦੋਂ ਅਗਲੇ ਦਿਨ ਸਵੇਰੇ 4 ਵਜੇ ਉੱਠੇ ਤਾਂ ਜਿੰਦਰਾ ਟੁੱਟਿਆ ਹੋਇਆ ਸੀ ਤੇ ਪੇਟੀ ਵਿੱਚੋਂ ਸਾਰਾ ਸਾਮਾਨ ਬਾਹਰ ਖਿਲਰਿਆ ਪਿਆ ਸੀ। ਇਸ ਪੇਟੀ ਵਿੱਚੋਂ ਇਕ ਜੋੜੀ ਸੋਨੇ ਦੇ ਕਾਂਟੇ, ਇਕ ਸੋਨੇ ਦਾ ਸਿੱਕਾ ਤੇ 35,000 ਰੁਪਏ ਚੋਰੀ ਹੋ ਗਏ ਸਨ। ਉਸੇ ਰਾਤ ਹੀ ਮੇਰੇ ਗਵਾਂਢੀ ਦਰਸ਼ਨ ਸਿੰਘ ਉਰਫ ਭੋਲਾ ਪੁੱਤਰ ਮਹਿੰਦਰ ਸਿੰਘ ਦੇ ਘਰੋਂ ਵੀ ਇਕ ਐੱਲਈਡੀ, 3 ਮਰਦਾਨਾ ਛਾਪਾਂ ਸੋਨਾ, ਇਕ ਜੋੜੀ ਟਾਪਸ ਸੋਨਾ ਅਤੇ 55,000 ਹਜ਼ਾਰ ਰੁਪਏ ਨਕਦੀ ਚੋਰੀ ਹੋ ਚੁੱਕੇ ਹਨ। ਇਸ ਸਬੰਧੀ ਪਿੰਡ ਦੇਹਲਾ ਸੀਹਾਂ ਦੇ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਚੋਰੀ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਅਸੀਂ ਪੁਲਿਸ ਦੇ ਸਹਿਯੋਗ ਨਾਲ ਪਿੰਡ ਵਿੱਚ ਸੀਸੀਟੀਵੀ ਖੰਗਾਲ ਰਹੇ ਹਾਂ। ਉਮੀਦ ਹੈ ਕਿ ਜਲਦੀ ਚੋਰਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਪਿੰਡ ਤੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੋਨਾ ਤੇ ਨਕਦੀ ਦੂਜੇ ਕਮਰਿਆਂ ਵਿਚ ਰੱਖਣ ਦੀ ਬਜਾਏ ਜਿੱਥੇ ਪਰਿਵਾਰ ਨੇ ਪੈਣਾ ਹੁੰਦਾ ਹੈ ਉੱਥੇ ਹੀ ਰੱਖਿਆ ਜਾਵੇ ਤਾਂ ਜੋ ਚੋਰੀ ਹੋਣ ਤੋਂ ਬਚ ਸਕੇ।

Related Articles

Leave a Reply

Your email address will not be published. Required fields are marked *

Back to top button