Punjab

ਪਿੰਡ ਝੀਤੇ ‘ਚ ਨੈਸ਼ਨਲ ਦਲਿਤ ਮਹਾਂ ਪੰਚਾਇਤ ਨੇ ਮੀਟਿੰਗ ਕੀਤੀ

ਮਜ਼ਦੂਰਾਂ ਨੂੰ ਨਰੇਗਾ ਦਾ ਕੰਮ ਤੇ ਬਣਦੀ ਮਿਹਨਤ ਸਮੇਂ ਸਿਰ ਦਿੱਤੀ ਜਾਵੇ- ਗਹਿਰੀ

ਫਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ )-ਮਜ਼ਦੂਰਾਂ ਦੇ ਹੱਕ ਅਤੇ ਅਧਿਕਾਰ ਦੇ ਲਈ ਪਿੰਡ ਝੀਤੇ ਵਿਖੇ ਨੈਸ਼ਨਲ ਦਲਿਤ ਮਹਾਂ ਪੰਚਾਇਤ ਅਤੇ ਹੋਰ ਸੰਗਠਿਤ ਮਜ਼ਦੂਰ ਅਤੇ ਮੁਲਾਜ਼ਮ ਵਿੰਗ ਕਾਂਗਰਸ ਪੰਜਾਬ ਦੇ ਮੀਟਿੰਗ ਕੀਤੀ ਗਈ, ਜਿਸ ਵਿੱਚ ਚੇਅਰਮੈਨ ਨੈਸ਼ਨਲ ਦਲਿਤ ਮਹਾਂ ਪੰਚਾਇਤ ਅਤੇ ਹੋਰ ਸੰਗਠਿਤ ਮਜ਼ਦੂਰ ਅਤੇ ਮੁਲਾਜ਼ਮ ਵਿੰਗ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ!ਮਾਨਯੋਗ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਪਹੁੰਚੇ ਹੋਏ ਮਜ਼ਦੂਰਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਤੇ ਮਜ਼ਦੂਰਾਂ ਨੂੰ ਆਪਣੇ ਹੱਕ ਅਤੇ ਅਧਿਕਾਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ!ਉਹਨਾਂ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ! ਸਰਦਾਰ ਗੈਰੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮਜ਼ਦੂਰਾਂ ਨੂੰ ਨਰੇਗਾ ਦਾ ਕੰਮ ਅਤੇ ਬਣਦੀ ਮਿਹਨਤ ਦੇ ਪੈਸੇ ਸਮੇਂ ਸਿਰ ਦਿੱਤੇ ਜਾਣ ਅਤੇ ਮਜ਼ਦੂਰਾਂ ਨਾਲ ਹੋ ਰਹੀ ਧੱਕੇਸ਼ਾਹੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ!ਇਸ ਮੌਕੇ ਸੰਤੋਖ ਸਿੰਘ ਨੂੰ ਬਲਾਕ ਝੀਤੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ!ਇਸ ਸਮੇਂ ਬੋਹੜ ਸਿੰਘ ਘਾਰੂ ਵਾਈਸ ਚੇਅਰਮੈਨ ਪੰਜਾਬ, ਬਾਜ ਸਿੰਘ ਫ਼ਰੀਦੇਵਾਲਾ ਜਨਰਲ ਸਕੱਤਰ ਪੰਜਾਬ,ਤਰਸੇਮ ਅਟਵਾਲ ਜ਼ਿਲਾ ਪ੍ਰਧਾਨ,ਰਮੇਸ਼ ਘਾਰੂ ਜ਼ਿਲ੍ਹਾ ਵਾਈਸ ਪ੍ਰਧਾਨ,ਜਸਵੀਰ ਸਭਰਵਾਲ,ਡਾ: ਗੁਰਤਾਰ ਸਿੰਘ ਕਾਲਾ ਬਲਾਕ ਸੰਮਤੀ ਮੈਂਬਰ, ਪ੍ਰਕਾਸ਼ ਸਿੰਘ, ਓਮ ਪ੍ਰਕਾਸ਼ ਭੱਟੀ,ਰਮੇਸ਼ ਅਟਵਾਲ ਐਮ.ਸੀ, ਸੂਰਜ ਅਟਵਾਲ, ਜਗਤਾਰ ਸਿੰਘ, ਖਿਲਾਰਾ, ਤਰਸੇਮ ਸਿੰਘ, ਗੁਰਜੀਤ ਸਿੰਘ ਮਾਣਕ, ਸੁਰਿੰਦਰ ਸਿੰਘ, ਲਛਮਣ ਸਿੰਘ ਆਦਿ ਆਗੂ ਹਾਜ਼ਰ ਸਨ!

Related Articles

Leave a Reply

Your email address will not be published. Required fields are marked *

Back to top button