Punjab

ਪਿੰਡ ਗਾਟਵਾਲੀ ਨੇੜੇ ਸਕੂਲੀ ਵੈਨ ਦਰੱਖ਼ਤ ਨਾਲ ਟਕਰਾਈ, ਅੱਧੀ ਦਰਜਨ ਦੇ ਕਰੀਬ ਵਿਦਿਆਰਥੀ ਜ਼ਖ਼ਮੀ

ਬਠਿੰਡਾ, 20 ਮਾਰਚ-ਰਾਮਾ ਮੰਡੀ ਨੇੜੇ ਸਕੂਲੀ ਵੈਨ ਆਪਣਾ ਸੰਤੁਲਨ ਗਵਾ ਕੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਟਕਰਾ ਗਈ, ਜਿਸ ਕਾਰਨ ਵੈਨ ਵਿੱਚ ਸਵਾਰ ਕਰੀਬ ਅੱਧੀ ਦਰਜਨ ਵਿਦਿਆਰਥੀ ਮਾਮੂਲੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਕੂਲ ਵੈਨ ਪਿੰਡ ਜੋਗੇਵਾਲਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਪਿੰਡ ਗਾਟ ਵਾਲੀ ਨੇੜੇ ਇਹ ਵੈਨ ਆਪਣਾ ਸੰਤੁਲਨ ਗਵਾ ਬੈਠੀ ਅਤੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਟਕਰਾ ਗਈ। ਹਾਲਾਂਕਿ ਵੈਨ ਹੌਲੀ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵੈਨ ਵਿੱਚ ਸਵਾਰ ਅੱਧੀ ਦਰਜਨ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀ ਵਿਦਿਆਰਥੀਆਂ ਨੂੰ ਮੁਢਲੇ ਇਲਾਜ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button