Punjab

ਪਿਸਟਲ ਨਾਲ ਰੀਲ ਬਣਾਉਣ ਦੇ ਚੱਕਰ ‘ਚ ਗਈ ਨਾਬਾਲਗ ਦੀ ਜਾਨ

ਸਕੂਲ 'ਚ ਛੁੱਟੀਆਂ ਹੋਣ ਕਾਰਨ ਇਕੱਠੇ ਹੋਏ ਸਨ ਦੋਸਤ

ਬਨੂੜ, 27 ਅਗਸਤ: ਨੇੜਲੇ ਪਿੰਡ ਜੰਗਪੁਰਾ ਵਿਖੇ ਲਾਇਸੈਂਸੀ ਰਿਵਾਲਵਰ ਨਾਲ ਇਕੱਠੇ ਹੋਏ ਦੋਸਤਾਂ ਨੂੰ ਰੀਲ ਬਣਾਉਣੀ ਉਦੋਂ ਮਹਿੰਗੀ ਪਈ, ਜਦੋਂ ਰਿਵਾਲਵਰ ‘ਚੋਂ ਚੱਲੀ ਗੋਲ਼ੀ ਨੇ ਨਾਬਾਲਗ ਦੀ ਜਾਣ ਲੈ ਲਈ। ਜਾਣਕਾਰੀ ਅਨੁਸਾਰ ਜੰਗਪੁਰਾ ਦੇ ਵਸਨੀਕ ਸੁਖਿੰਦਰ ਸਿੰਘ ਗੋਲਡੀ ਦੇ ਪੁੱਤਰ ਲਵਜੋਤ ਸਿੰਘ ਕੋਲ ਸਕੂਲ ਛੁੱਟੀਆਂ ਹੋਣ ਦੇ ਚਲਦੇ ਉਸ ਦੇ ਕੁਝ ਦੋਸਤ ਘਰ ਆ ਗਏ। ਲਵਜੋਤ ਘਰ ‘ਚ ਇਕੱਲਾ ਸੀ। ਇਸ ਦੌਰਾਨ ਉਹ ਇੱਕ-ਦੂਜੇ ਦੀਆਂ ਸ਼ੋਸਲ ਮੀਡੀਆ ‘ਤੇ ਪਾਉਣ ਲਈ ਰੀਲਾਂ ਬਣਾਉਣ ਲੱਗ ਗਏ। ਉਨ੍ਹਾਂ ਘਰ ਦੀ ਅਲਮਾਰੀ ‘ਚ ਪਈ ਰਿਵਾਲਵਰ ਕੱਢ ਲਈ ‘ਤੇ ਰੀਲਾਂ ਬਣਾਉਣ ਲੱਗੇ। ਅਚਾਨਕ ਰਿਵਾਲਵਰ ਦਾ ਬਟਨ ਦੱਬਿਆ ਗਿਆ ਤੇ ਗੋਲ਼ੀ ਨਾਬਾਲਗ ਪ੍ਰਿੰਸ ਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਲਾਸ਼ ਰੋੜ ਰਾਜਪੁਰਾ ਦੀ ਪੁੜਪੁੜੀ ‘ਚ ਵੱਜੀ ਜੋ ਉਥੇ ਹੀ ਡਿੱਗ ਗਿਆ ਤੇ ਖੂਨ ਨਾਲ ਲੱਥ ਪੱਥ ਹੋ ਗਿਆ। ਇਕੱਠੇ ਹੋਏ ਨਾਬਾਲਗਾਂ ਨੇ ਰੌਲਾ ਪਾਇਆ ਤੇ ਆਲੇ-ਦੁਆਲੇ ਦੇ ਲੋਕ ਭੱਜੇ ਜੋ ਲੜਕੇ ਨੂੰ ਚੁੱਕ ਕੇ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇ ਜਿਨ੍ਹਾਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button