Punjab

ਪਿਤਾ ਨੇ 4 ਬੱਚਿਆਂ ਨੂੰ ਦੁੱਧ ‘ਚ ਮਿਲਾ ਕੇ ਦਿੱਤਾ ਜ਼ਹਿਰ , 3 ਦੀ ਮੌਤ; ਕਿਉਂ ਚੁੱਕਿਆ ਇਹ ਖੌਫ਼ਨਾਕ ਕਦਮ ?

ਆਰਾ, 12 ਮਾਰਚ-ਬਿਹਾਰ ਦੇ ਆਰਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ, ਇਕ ਪਿਤਾ ਨੇ ਆਪਣੇ 4 ਬੱਚਿਆਂ ਨੂੰ ਦੁੱਧ ਵਿਚ ਜ਼ਹਿਰ ਮਿਲਾ ਕੇ ਦੇ ਦਿੱਤਾ ਅਤੇ ਫਿਰ ਖੁਦ ਵੀ ਜ਼ਹਿਰ ਪੀ ਲਿਆ। ਇਸ ਤੋਂ ਬਾਅਦ ਇਲਾਕੇ ਵਿਚ ਤਰਥੱਲੀ ਮਚ ਗਈ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ ਦੋ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੁਮਾਰ ਨਾਮ ਦੇ ਵਿਅਕਤੀ ਨੇ ਆਪਣੇ ਬੱਚਿਆਂ ਨਾਲ ਜ਼ਹਿਰ ਖਾ ਲਿਆ ਹੈ। ਹਸਪਤਾਲ ਵਿਚ ਇਲਾਜ ਅਧੀਨ ਆਦਰਸ਼ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ 8 ਮਹੀਨੇ ਪਹਿਲਾਂ ਬਿਮਾਰੀ ਕਾਰਨ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਅੰਦਰੋਂ ਕਾਫੀ ਟੁੱਟ ਗਏ ਸਨ। ਉਹ ਬੇਨਵਲੀਆ ਬਾਜ਼ਾਰ ਵਿਚ ਇਕ ਛੋਟੀ ਇਲੈਕਟ੍ਰਾਨਿਕ ਦੀ ਦੁਕਾਨ ਚਲਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਸਨ। ਮੰਗਲਵਾਰ ਦੀ ਰਾਤ ਸਾਨੂੰ ਖਾਣੇ ਵਿਚ ਮਨਪਸੰਦ ਪੂਰੀ ਖਵਾਈ, ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਇਕ-ਇਕ ਗਿਲਾਸ ਦੁੱਧ ਦਿੱਤਾ ਅਤੇ ਖੁਦ ਵੀ ਪੀਤਾ। ਕੁਝ ਦੇਰ ਬਾਅਦ ਸਾਨੂੰ ਉਲਟੀਆਂ ਆਉਣ ਲੱਗੀਆਂ ਅਤੇ ਪੇਟ ਵਿਚ ਜ਼ੋਰ ਦਾ ਦਰਦ ਹੋਣ ਲੱਗਾ। ਘਰ ਵਿਚ ਕੋਈ ਨਹੀਂ ਸੀ ਅਤੇ ਨਾ ਹੀ ਅਸੀਂ ਕਿਸੇ ਤੋਂ ਮਦਦ ਲੈ ਸਕਦੇ ਸਨ। ਕਮਰੇ ਵਿਚ ਤੜਫਦੇ ਰਹੇ ਪਰ ਕੋਈ ਨਹੀਂਸਕਿਆਕਾਫੀ ਦੇਰ ਬੀਤ ਜਾਣ ਤੋਂ ਬਾਅਦ ਦਰਵਾਜ਼ਾ ਖੁਲ੍ਹਿਆ। ਇਸ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਸਦਰ ਹਸਪਤਾਲ, ਆਰਾ ਵਿਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਦੋ ਪੁੱਤਰੀਆਂ ਅਤੇ ਇਕ ਪੁੱਤਰ ਦੀ ਮੌਤ ਹੋ ਗਈ।

ਵਿਆਹ ਵਿਚ ਗਏ ਸਨ ਗੁਆਂਢੀ, ਤਦ ਹੀ ਚੁੱਕਿਆ ਕਦਮ

ਗੁਪਤੇਸ਼ਵਰ ਪ੍ਰਸਾਦ ਨੇ ਦੱਸਿਆ ਕਿ ਪਿੰਡ ਵਿਚ ਗੁਆਂਢੀ ਦੇ ਘਰ ਬਰਾਤ ਆਈ ਹੋਈ ਸੀ, ਸਾਰੇ ਲੋਕ ਉਸ ਵਿਚ ਸ਼ਾਮਲ ਹੋਣ ਲਈ ਗਏ ਸਨ। ਇਸ ਦੌਰਾਨ ਅਰਵਿੰਦ ਦੇ ਭਤੀਜੇ ਨੇ ਫ਼ੋਨ ਕੀਤਾ ਕਿ ਸਾਰਿਆਂ ਦੀ ਤਬੀਅਤ ਖਰਾਬ ਹੋ ਗਈ ਹੈ।

Related Articles

Leave a Reply

Your email address will not be published. Required fields are marked *

Back to top button