Punjab

ਪਾਰਾ 40 ਤੋਂ ਹੋਇਆ ਪਾਰ, ਗਰਮੀ ਕਾਰਨ ਸੜਕਾਂ ਤੋਂ ਗ਼ਾਇਬ ਹੋਏ ਲੋਕ

ਤਰਨ ਤਾਰਨ, 29 ਅਪ੍ਰੈਲ-ਤਰਨਤਾਰਨ ’ਚ ਸੋਮਵਾਰ ਨੂੰ ਪਾਰੇ ਦੇ 40 ਡਿਗਰੀ ਤੋਂ ਪਾਰ ਹੁੰਦਿਆਂ ਹੀ ਲੋਹੇ ਲਾਖਾ ਦਿਨ ਲੱਗ ਗਿਆ। ਜਿਸਦੇ ਚੱਲਦਿਆਂ ਸੜਕਾਂ ਤੋਂ ਜਿਥੇ ਲੋਕ ਦੁਪਹਿਰ ਸਮੇਂ ਗਾਇਬ ਹੋ ਗਏ। ਉਥੇ ਹੀ ਜਰੂਰੀ ਕੰਮ ਕਾਰ ਲਈ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਵੀ ਝੱਲਣੀਆਂ ਪਈਆਂਹਾਲਾਂਕਿ ਧੁੱਪ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਵੀ ਲੋਕ ਕਰਦੇ ਵੇਖੇ ਗਏ। ਦੂਜੇ ਪਾਸੇ ਠੰਢੇ ਤਰਲ ਪਦਾਰਥ ਵੇਚਣ ਵਾਲਿਆਂ ਕੋਲ ਗ੍ਰਾਹਕਾਂ ਦੀ ਜਿੱਥੇ ਆਮਦ ਵਧੀ। ਉਥੇ ਹੀ ਹੋਰ ਦੁਕਾਨਾਂ ’ਤੇ ਦੁਪਹਿਰ ਸਮੇਂ ਮੰਦੇ ਦਾ ਪ੍ਰਭਾਵ ਦਿਖਾਈ ਦਿੱਤਾ। ਇੰਟਰਨੈੱਟ ਦੀਆਂ ਮੌਸਮ ਸਾਈਟਾਂ ’ਤੇ ਸੋਮਵਾਰ ਨੂੰ ਪਾਰਾ 41 ਡਿਗਰੀ ’ਤੇ ਦਿਖਾਈ ਦਿੱਤਾਜਦੋਂਕਿ ਰਾਤ ਦਾ ਮੌਸਮ ਵੀ 23 ਡਿਗਰੀ ਨੂੰ ਜਾ ਲੱਗਾਗਰਮੀ ਤਾਂ ਸਵੇਰੇ ਹੀ ਸ਼ੁਰੂ ਹੋ ਗਈ ਪਰ ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ, ਪਾਰੇ ਦੇ ਉੱਪਰ ਵੱਲ ਜਾਣ ਨਾਲ ਲੂ ਤੇ ਤਪਸ਼ ਵੀ ਵਧਣ ਲੱਗੀਜਿਸਦੇ ਚੱਲਦਿਆਂ ਸੋਮਵਾਰ ਦੀ ਦੁਪਹਿਰ ਪੂਰੀ ਤਰ੍ਹਾਂ ਭਖਦੀ ਨਜ਼ਰ ਆਈ। ਦੋ ਪਹੀਆ ਵਾਹਨਾਂ ’ਤੇ ਸਫਰ ਕਰਨ ਵਾਲੇ ਮੂੰਹ ਆਦਿ ਨੂੰ ਪੂਰੀ ਤਰ੍ਹਾਂ ਕੱਪੜੇ ਨਾਲ ਲਪੇਟ ਕੇ ਚੱਲਦੇ ਵੇਖੇ ਗਏ। ਦੁਪਹਿਰ ਸਮੇਂ ਧੁੱਪ ਤੋਂ ਬਚਣ ਲਈ ਦੁਕਾਨਦਾਰ ਵੀ ਕਈ ਤਰ੍ਹਾਂ ਦੇ ਪ੍ਰਬੰਧ ਕਰਦੇ ਰਹੇ। ਹਾਲਾਂਕਿ ਤਿੱਖੀ ਧੁੱਪ ਨੇ ਬੇਹਾਲ ਵੀ ਕੀਤਾਦੁਪਹਿਰ ਸਮੇਂ ਸਕੂਲਾਂ ’ਚ ਛੁੱਟੀ ਸਮੇਂ ਬੱਚੇ ਬੇਹਾਲ ਹੁੰਦੇ ਵੇਖੇ ਗਏ। ਰਾਹਗੀਰ ਸਵਰਨ ਸਿੰਘ, ਲਵਦੀਪ, ਸ਼ੈਂਕੀ ਆਦਿ ਨੇ ਕਿਹਾ ਕਿ ਅੱਤ ਦੀ ਗਰਮੀ ਵਿਚ ਬਾਹਰ ਨਿਕਲਣਾ ਔਖਾ ਤਾਂ ਹੈ, ਪਰ ਕਾਰੋਬਾਰ ਲਈ ਤਾਂ ਘਰੋਂ ਨਿਕਲਣਾ ਹੀ ਪਵੇਗਾਦੂਜੇ ਪਾਸੇ ਦੁਕਾਨਦਾਰਾਂ ਸਰਬਜੀਤ ਸਿੰਘ, ਗੁਰਿੰਦਰ ਸਿੰਘ, ਜੇਪੀ ਸਿੰਘ ਨੇ ਕਿਹਾ ਕਿ ਦੁਪਹਿਰ ਸਮੇਂ ਗ੍ਰਾਂਹਕਾਂ ਦੀ ਆਮਦ ਘਟਣ ਲੱਗੀ ਹੈ। ਧੁੱਪ ਦੇ ਤਿੱਖੀ ਹੁੰਦਿਆਂ ਹੀ ਲੋਕ ਬਾਹਰ ਨਿਕਲਣ ਤੋਂ ਪ੍ਰਹੇਜ ਕਰਦੇ ਹਨ।

40 ਡਿਗਰੀ ਤੋਂ ਤਾਪਮਾਨ ਵਧਣ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ : ਸਿਵਲ ਸਰਜਨ

ਤਰਨਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਮੈਦਾਨੀ ਇਲਾਕੇ ਦਾ ਤਾਪਮਾਨ ਜਦੋਂ 40 ਡਿਗਰੀ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ, ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ। ਰਾਏ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਵੱਧਣ ਕਾਰਨ ਲੂ ਚੱਲਣ ਦੀ ਸੰਭਾਵਨਾ ਜ਼ਿਆਦਾ ਹੈ ਅਤੇ ਇਸ ਸਮੇਂ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਖਾਸ ਕਰਕੇ ਵਧੀ ਗਰਮੀ ਦੌਰਾਨ ਨਵਜੰਮੇ ਤੇ ਛੋਟੇ ਬੱਚਿਆਂ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ ਵਰਗ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

Related Articles

Leave a Reply

Your email address will not be published. Required fields are marked *

Back to top button