
ਮੱਲ੍ਹੀਆਂ ਕਲਾਂ, 17 ਜੁਲਾਈ : ਬੀਤੀ ਰਾਤ ਕਸਬਾ ਮੱਲ੍ਹੀਆਂ ਕਲਾਂ ’ਚ ਪਿੰਡ ਦੇ ਬਿਲਕੁਲ ਨਜ਼ਦੀਕ ਸਥਿਤ ਪਾਣੀ ਵਾਲੀ ਟੈਂਕੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਉੱਥੇ ਖੰਭਿਆਂ ’ਤੇ ਲੱਗਾ ਬਿਜਲੀ ਦਾ ਟ੍ਰਾਂਸਫਾਰਮਰ ਚੋਰੀ ਕਰ ਲਿਆ। ਨਗਰ ਵਾਸੀਆਂ ਨੂੰ ਇਸ ਚੋਰੀ ਦਾ ਸਵੇਰੇ ਹੀ ਪਤਾ ਲੱਗਾ। ਇਸ ਮਾਮਲੇ ਸਬੰਧੀ ਮੈਂਬਰ ਪੰਚਾਇਤ ਅਵਤਾਰ ਸਿੰਘ ਮੱਲ੍ਹੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਅੰਦਰ ਚੋਰਾਂ ਤੇ ਲੁੱਟਾਂ-ਖੋਹ ਕਰਨ ਵਾਲਿਆ ਦਾ ਬੋਲਬਾਲਾ ਵਧ ਰਿਹਾ ਹੈ। ਚੋਰਾਂ ਨੇ ਬੇਖੌਫ ਹੋ ਕੇ ਪਿੰਡ ’ਚੋਂ ਪਾਣੀ ਵਾਲੀ ਟੈਂਕੀ ਦਾ ਟਰਾਂਸਫਾਰਮਰ ਚੋਰੀ ਕਰ ਲਿਆ। ਨਗਰ ਵਾਸੀਆਂ ਨੇ ਸਵੇਰੇ ਮੌਕੇ ’ਤੇ ਵੇਖਿਆ ਗਿਆ ਕਿ ਚੋਰ ਪਾਣੀ ਵਾਲੀ ਟੈਂਕੀ ਕੋਲੋਂ ਟਰਾਂਸਫਾਰਮਰ ਚੋਰੀ ਕਰ ਕੇ ਥੋੜ੍ਹੀ ਦੂਰ ਲੈ ਗਏ, ਜਿੱਥੇ ਵੇਖਿਆ ਗਿਆ ਕਿ ਚੋਰਾਂ ਵੱਲੋ ਟਰਾਂਸਫਾਰਮਰ ਨੂੰ ਖੋਲ੍ਹ ਕੇ ਖਿਲਾਰਿਆ ਗਿਆ ਤੇ ਉਸ ’ਚੋ ਸਾਰਾ ਸਾਮਾਨ ਚੋਰੀ ਕਰ ਕੇ ਲੈ ਗਏ। ਨਗਰ ਵਾਸੀਆਂ ਵੱਲੋਂ ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਚੌਕੀ ਉੱਗੀ ਨੂੰ ਕੀਤੀ ਗਈ ਤੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਉੱਗੀ ਪੁਲਸ ਚੌਕੀ ਦੇ ਇੰਚਾਰਜ ਐੱਸਆਈ ਲਵਲੀਨ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੱਜ ਗਏ ਤੇ ਕਾਰਵਾਈ ਕਰਦੇ ਹੋਏ ਉਕਤ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਘਰਾਂ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।



