ਪਹਿਲਗਾਮ ਹਮਲੇ ਪਿੱਛੇ ਹਮਾਸ ਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦਾ ਗੱਠਜੋੜ, ਰਾਵਲਾਕੋਟ ਤੇ ਮੁਜ਼ੱਫਰਾਬਾਦ ’ਚ ਰਚੀ ਗਈ ਸੀ ਸਾਜ਼ਿਸ਼

ਸ਼੍ਰੀ ਨਗਰ, 24 ਅਪ੍ਰੈਲ-ਪਹਿਲਗਾਮ ਦੇ ਬੈਸਰਨ ’ਚ ਜੋ ਹੋਇਆ, ਉਸਦਾ ਖਦਸ਼ਾ ਪਹਿਲਾਂ ਤੋਂ ਸੀ। ਇਹ ਹਮਲਾ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸੰਗਠਨਾਂ ਅਤੇ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਵਿਚਾਲੇ ਗੱਠਜੋੜ ਤੋਂ ਪੈਦਾ ਖਤਰੇ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਪਹਿਲਗਾਮ ਹਮਲਾ ਵੀ ਸੱਤ ਅਕਤੂਬਰ 2023 ਨੂੰ ਹਮਾਸ ਦੇ ਅੱਤਵਾਦੀਆਂ ਵਲੋਂ ਇਜ਼ਰਾਈਲ ’ਚ ਨੋਵਾ ਮਹਾਉਤਸਵ ਦੌਰਾਨ ਹੋਏ ਹਮਲੇ ਵਰਗਾ ਹੈ। ਉੱਧਰ ਸੁਰੱਖਿਆ ਏਜੰਸੀਆਂ ਤੁਰੰਤ ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਨੂੰ ਪਛਾਨਣ ਅਤੇ ਵੱਖ-ਵੱਖ ਸ੍ਰੋਤਾਂ ਤੋਂ ਹਾਸਲ ਅੱਤਵਾਦੀ ਇਨਪੁਟ ਦੀ ਸਮੀਖਿਆ ਅਤੇ ਉਸ ਅਨੁਸਾਰ ਕਾਰਵਾਈ ’ਚ ਜੁਟ ਗਈਆਂ ਹਨ। ਕਸ਼ਮੀਰ ’ਚ ਕੁਝ ਵੱਡਾ ਹੋਣ ਜਾ ਰਿਹਾ ਹੈ, ਇਸ ਦਾ ਸੰਕੇਤ ਫਰਵਰੀ ’ਚ ਮਿਲਣ ਲੱਗਾ ਸੀ। ਦੋ ਫਰਵਰੀ ਨੂੰ ਗੁਲਾਮ ਜੰਮੂ-ਕਸ਼ਮੀਰ ਦੇ ਰਾਵਲਾਕੋਟ ਅਤੇ ਮੁਜ਼ੱਫਰਾਬਾਦ ’ਚ ਲਸ਼ਕਰ ਕਮਾਂਡਾਰਾਂ ਦੀਆਂ ਦੋ ਬੈਠਕਾਂ ਹੋਈਆਂ। ਇਨ੍ਹਾਂ ’ਚੋਂ ਇਕ ਬੈਠਕ ’ਚ ਸੈਫੁੱਲਾ ਕਸੂਰੀ ਉਰਫ ਖਾਲਿਦ ਨੇ ਕਿਹਾ ਸੀ ਕਿ ਅਸੀਂ ਕਸ਼ਮੀਰ ’ਚ ਆਪਣੀਆਂ ਗਤੀਵਿਧੀਆਂ ’ਚ ਤੇਜ਼ੀ ਲਿਆ ਰਹੇ ਹਾਂ। ਇਕ ਸਾਲ ’ਚ ਕਸ਼ਮੀਰ ਦੇ ਹਾਲਾਤ ਬਦਲ ਦੇਵਾਂਗੇ। ਪੰਜ ਫਰਵਰੀ ਨੂੰ ਗੁਲਾਮ ਜੰਮੂ-ਕਸ਼ਮੀਰ ’ਚ ਇਕ ਰੈਲੀ ’ਚ ਹਮਾਸ ਕਮਾਂਡਰ ਅਤੇ ਲਸ਼ਕਰ, ਜੈਸ਼ ਤੇ ਹੋਰ ਅੱਤਵਾਦੀ ਸੰਗਠਨਾਂ ਦੇ ਕਮਾਂਡਰ ਇਕ ਮੰਚ ’ਤੇ ਨਜ਼ਰ ਆਏ ਸਨ•। ਇਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਪਾਕਿਸਤਾਨ ’ਚ ਸਰਗਰਮ ਕਸ਼ਮੀਰੀ ਅੱਤਵਾਦੀ ਅਤੇ ਹਮਾਸ ਹੁਣ ਇਕੱਠੇ ਹੋ ਰਹੇ ਹਨ। ਪਾਕਿਸਤਾਨੀ ਫੌਜ ਨੇ ਉਨ੍ਹਾਂ ਦੇ ਗੱਠਜੋੜ ਨੂੰ ਉਤਸ਼ਾਹਿਤ ਕੀਤਾ। ਬੀਤੇ ਹਫਤੇ ਵੀ ਜੈਸ਼ ਅਤੇ ਹਮਾਸ ਕਮਾਂਡਰਾਂ ਵਿਚਾਲੇ ਬਹਾਵਲਪੁਰ ਪਾਕਿਸਤਾਨ ’ਚ ਇਕ ਬੈਠਕ ਹੋਈ ਹੈ।
ਬੈਸਰਨ ਨੂੰ ਭੁੱਲ ਗਈਆਂ ਵੱਖ-ਵੱਖ ਖੁਫੀਆ ਏਜੰਸੀਆਂ



