Punjab

ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ’ਚ ਉਤਰੇ ਸੂਬੇ ਭਰ ਦੇ ਲੋਕ

ਜਲੰਧਰ, 24 ਅਪ੍ਰੈਲ- ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਸ੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਸਬੰਧੀ ਹਿੰਦੂ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨ੍ਹਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ’ਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਮਨੋਜ ਨੰਨ੍ਹਾ ਨੇ ਕਿਹਾ ਕਿ ਸ੍ਰੀ ਅਮਰਨਾਥ ਯਾਤਰਾ ਤੋਂ ਠੀਕ ਪਹਿਲਾਂ ਪਹਿਲਗਾਮ ’ਚ ਇਕ ਸਾਜ਼ਿਸ਼ ਦੇ ਹਿੱਸੇ ਵਜੋਂ ਇਕ ਅੱਤਵਾਦੀ ਹਮਲਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਜਿਹੀ ਸਥਿਤੀ ’ਚ, ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਤੇ ਸ੍ਰੀ ਅਮਰਨਾਥ ਯਾਤਰਾ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਮਨੋਜ ਨੰਨ੍ਹਾ ਨੇ ਕਿਹਾ ਕਿ ਇਕ ਪਾਸੇ ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਜਦੋਂ ਕਿ ਦੂਜੇ ਪਾਸੇ ਯਾਤਰਾ ਦੇ ਰਸਤੇ ’ਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਈਸਾਈ ਭਾਈਚਾਰੇ ਨੇ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਭੇਟ ਕੀਤੀ

ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ’ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਈਸਾਈ ਭਾਈਚਾਰੇ ਵੱਲੋਂ ਬੁੱਧਵਾਰ ਨੂੰ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਗਲੋਬਲ ਕ੍ਰਿਸ਼ੀਅਚਨ ਐਕਸ਼ਨ ਕਮੇਟੀ ਵੱਲੋਂ ਕੱਢਿਆ ਗਿਆ। ਕੈਂਡਲ ਮਾਰਚ ਸਰਕਟ ਹਾਉਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਚੌਕ ’ਚ ਸੰਪੰਨ ਹੋਇਆ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਅੱਤਵਾਦੀਆਂ ਨੇ ਕਾਇਰਤਾਪੁਰਨ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਹੈ, ਤਾਂ ਉੱਥੇ ਹੀ ਦੇਸ਼ਾਂ ’ਚ ਦਹਿਸ਼ਤ ਫੈਲਾਉਣ ਦੀ ਸਾਜਿਸ਼ ਵੀ ਰਚੀ ਹੈ। ਇਸ ਖਿਲਾਫ ਸਮੂਚੇ ਦੇਸ਼ ਨੂੰ ਜਾਤ-ਪਾਤ, ਧਰਮ ਤੇ ਰਾਜਨੀਤੀ ਤੋਂ ਉੱਪਰ ਉੱਛ ਕੇ ਇਕਜੁੱਟ ਹੋ ਕੇ ਅੱਤਵਾਦ ਦਾ ਮੁਕਾਬਲਾ ਕਰਨਾ ਹੋਵੇਗਾ। ਇਸ ਮੌਕੇ ’ਤੇ ਉਨ੍ਹਾਂ ਨਾਲ ਡਾ. ਲੁਕਸ ਮਸੀਹ, ਹਮਿਦ ਮਸੀਹ, ਪੀਟਰ ਮਸੀਹ, ਬਿਸ਼ਬ ਮਸੀਹ, ਬਿਸ਼ਬ ਰਾਜ ਮਸੀਹ ਸਮੇਤ ਮੈਂਬਰ ਮੌਜੂਦ ਸਨ।

ਸ਼ਿਵ ਸੈਨਾ ਲਾਇਨ ਨੇ ਪਾਕਿਸਤਾਨ ਦਾ ਝੰਡਾ ਫੂਕ ਕੀਤਾ ਪ੍ਰਦਰਸ਼ਨ

ਮੰਗਲਵਾਰ ਨੂੰ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ’ਚ ਸ਼ਿਵਸੈਨਾ ਲਾਇਨ ਵੱਲੋਂ ਸ੍ਰੀ ਰਾਮ ਚੌਕ ’ਚ ਪਾਕਿਸਤਾਨ ਦਾ ਝੰਡਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਅਰੋੜਾ ਦੇ ਹੁਕਮਾਂ ’ਤੇ ਨੌਜਵਾਨ ਰਾਸ਼ਟਰੀ ਪ੍ਰਧਾਨ ਸੁਨੀਲ ਕੁਮਾਰ ਬੰਟੀ ਨੇ ਸਾਥੀਆਂ ਨਾਲ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁਨੀਲ ਕੁਮਾਰ ਬਹੰਟੀ ਨੇ ਕਿਹਾ ਕਿ ਹਿੰਦੂਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੌਤ ਦੀ ਘਾਟ ਉਤਾਰਨ ਵਾਲੇ ਅੱਤਵਾਦੀਆ ਦੀ ਮਾਨਸਿਕਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਟਾਰਗੇਟ ਕਿਲਿੰਗ ਦੇ ਚੱਲਦੇ ਕਈ ਸੁਹਾਗਨਾਂ ਨੇ ਆਪਣੇ ਸੁਹਾਗ ਗਵਾ ਦਿੱਤੇ ਹਨ ਤਾਂ ਕਈ ਪਰਿਵਾਰ ਤਬਾਹ ਹੋ ਗਏ। ਅਜਿਹੇ ’ਚ ਅੱਤਵਾਦ ਤੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਖਿਲਾਫ ਸਮੂਚੇ ਦੇਸ਼ ਨੂੰ ਸੰਗਠਿਤ ਹੋਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਅੱਤਵਾਦੀਆਂ ਦੀ ਪਛਾਣ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ। ਇਸ ਮੌਕੇ ’ਤੇ ਉਨ੍ਹਾਂ ਨਾਲ ਮਹਿਲਾ ਵਿੰਗ ਦੀ ਪ੍ਰਦੇਸ਼ ਚੇਅਰਪਰਸਨ ਜਯੋਤੀ, ਜ਼ਿਲ੍ਹਾ ਚੇਅਰਪਰਸਨ ਅਨੂੰ ਥਾਪਰ, ਸ਼ਿਵ ਸੈਨਾ ਲਾਇਨ ਯੂਵਾ ਪ੍ਰਧਾਨ ਬੋਬਿਨ ਸ਼ਰਮਾ, ਯੂਵਾ ਜ਼ਿਲ੍ਹਾ ਚੇਅਰਮੈਨ ਅਭਿਸ਼ੇਕ ਮੱਕੜ, ਦਿਲਚੰਦ ਨੇਗੀ, ਵਿੱਕੀ, ਸੁਰਿੰਦਰ ਸੋਢੀ, ਹਨੀ, ਵੀਰ ਸਭਰਵਾਲ, ਸੁਮਿਤ ਤੇ ਸੋਨੂੰ ਸਮੇਤ ਮੈਂਬਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button