Punjab

ਪਤੀ ਤੇ ਸੱਸ ਤੋਂ ਤੰਗ ਆਈ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਮੁਕੱਦਮਾ ਦਰਜ

ਲੁਧਿਆਣਾ, 8 ਮਾਰਚ-ਸੱਸ ਅਤੇ ਪਤੀ ਦੇ ਤਸੀਹਿਆਂ ਤੋਂ ਵਿਆਹੁਤਾ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਆਪਣੇ ਸਹੁਰੇ ਘਰ ਵਿੱਚ ਰੱਸੀ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਇਸ ਮਾਮਲੇ ਵਿੱਚ ਪਿੰਡ ਦਿੜਬਾ ਸੰਗਰੂਰ ਦੇ ਵਾਸੀ ਸਤਪਾਲ ਦਾਸ ਦੀ ਸ਼ਿਕਾਇਤ ਤੇ ਲੁਧਿਆਣਾ ਦੇ ਪਿੰਡ ਜਸੋਵਾਲ ਦੇ ਰਹਿਣ ਵਾਲੇ ਲਕਸ਼ਮਣ ਦਾਸ ਬਾਵਾ ਅਤੇ ਉਸਦੀ ਮਾਤਾ ਕਲਾਵੰਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਤਪਾਲ ਦਾਸ ਨੇ ਦੱਸਿਆ ਕਿ ਉਸਦੀ ਬੇਟੀ ਮਨਜੀਤ ਕੌਰ (34) ਦਾ ਵਿਆਹ ਅਰਸਾ 14 ਸਾਲ ਪਹਿਲੋਂ ਲਕਸ਼ਮਣ ਦਾਸ ਨਾਲ ਹੋਇਆ ਸੀ । ਮਨਜੀਤ ਕੌਰ ਨੂੰ ਉਸ ਦਾ ਪਤੀ ਲਕਸਮਣ ਦਾਸ ਅਤੇ ਸੱਸ ਕਲਾਵੰਤੀ ਉਸ ਨੂੰ ਅਕਸਰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਕਰਦੇ ਸਨ । ਕਈ ਸਾਲ ਤੱਕ ਮਨਜੀਤ ਕੌਰ ਉਹਨਾਂ ਦੇ ਤਸੀਹੇ ਸਹਿੰਦੀ ਰਹੀ । ਮੁਲਜ਼ਮਾਂ ਦੀ ਤਸ਼ੱਦਦ ਤੋਂ ਵਿਆਹੁਤਾ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਆਪਣੇ ਸਹੁਰੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਰੱਸੀ ਦੇ ਜਰੀਏ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਇਸ ਮਾਮਲੇ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ ਮਨਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਜਸੋਵਾਲ ਦੇ ਰਹਿਣ ਵਾਲੇ ਲਕਛਮਣ ਦਾਸ ਬਾਵਾ ਅਤੇ ਉਸ ਦੀ ਮਾਤਾ ਕਲਾਵੰਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button