
ਪਠਾਨਕੋਟ, 13 ਜੂਨ : ਪਠਾਨਕੋਟ ਦੇ ਪਿੰਡ ਹਲੇੜ ਵਿਖੇ ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ ਹੈ। ਲੈਂਡਿੰਗ ਦੌਰਾਨ ਕੋਈ ਨੁਕਸਾਨ ਨਹੀ ਹੋਇਆ। ਇਹ ਐਮਰਜੈਂਸੀ ਪਿੰਡ ਹਲੇੜ ‘ਚ ਕਰਵਾਈ ਗਈ। ਇਹ ਅਪਾਚੇ ਹੈਲੀਕਾਪਟਰ ਨੇ ਪਠਾਨਕੋਟ ਏਅਰਬੇਸ ਤੋਂ ਉਡਾਣ ਭਰੀ ਸੀ ਕਿ ਹੈਲੀਕਾਪਟਰ ਦੇ ਪਾਇਲਟ ਨੂੰ ਇੰਡੀਕੇਟਰ ਮਿਲਣ ‘ਤੇ ਤੁਰੰਤ ਨੰਗਲ ਭੂਰ ਇਲਾਕੇ ਦੇ ਪਿੰਡ ਹਲੇੜ ਦੇ ਖੁੱਲ੍ਹੇ ਖੇਤ ‘ਚ ਐਮਰਜੈਂਸੀ ਲੈਡਿੰਗ ਕਰਵਾਈ ਗਈ। ਇਸ ਹੈਲੀਕਾਪਟਰ ‘ਚ ਪਾਇਲਟ ਸਮੇਤ ਇਕ ਸਹਿ-ਪਾਇਲਟ ਵੀ ਮੌਜੂਦ ਸੀ। ਹੈਲੀਕਾਪਟਰ ਅਚਾਨਕ ਕਿਉਂ ਉਤਰਿਆ? ਫਿਲਹਾਲ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੈਲੀਕਾਪਟਰ ਨੂੰ ਦੇਖਣ ਲਈ ਇਲਾਕੇ ਦੇ ਲੋਕ ਇਕੱਠੇ ਹੋ ਗਏ ਹਨ। ਇਹ ਖ਼ਬਰ ਲਗਾਤਾਰ ਅੱਪਡੇਟ ਕੀਤੀ ਜਾ ਰਹੀ ਹੈ।



