Punjab
ਪਟਿਆਲਾ ‘ਚ ਕਾਲੀ ਮਾਤਾ ਮੰਦਰ ਜਾਣ ਵਾਲੇ ਰਸਤੇ ‘ਤੇ ਡਿੱਗਾ ਵੱਡਾ ਦਰੱਖਤ
ਆਟੋ ਚਾਲਕ ਦੇ ਸਿਰ 'ਚ ਲੱਗੀਆਂ ਗੰਭੀਰ ਸੱਟਾਂ

ਪਟਿਆਲਾ, 15 ਅਗਸਤ : ਅਚਾਨਕ ਸਵੇਰੇ ਪਟਿਆਲਾ ਬਾਰਾਂਦਰੀ ਤੋਂ ਕਾਲੀ ਮਾਤਾ ਮੰਦਰ ਜਾਣ ਵਾਲੇ ਰਸਤੇ ‘ਤੇ ਇੱਕ ਵੱਡਾ ਦਰੱਖਤ ਡਿੱਗ ਪਿਆ। ਦਰੱਖਤ ਡਿੱਗਣ ਕਾਰਨ ਇੱਕ ਆਟੋ ਚਾਲਕ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਇੱਕ ਵੱਡਾ ਬਿਜਲੀ ਦਾ ਤਾਰ ਵੀ ਟੁੱਟ ਕੇ ਹੇਠਾਂ ਡਿੱਗ ਪਿਆ।



