ਨੌਜਵਾਨ ਮੁਨਿਸ਼ ਮਹਿਤਾ ਤੇ ਨਿਤਿਸ਼ ਮਲਹੋਤਰਾ ਨੂੰ ਖੱਤਰੀ ਮਹਾਂ ਸਭਾ ਪੰਜਾਬ ਪ੍ਰਧਾਨ ਐਡਵੋਕੇਟ ਵਿਜੈ ਧੀਰ ਨੇ ਕੀਤਾ ਸਨਮਾਨਿਤ
ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੁੂ)– ਖੱਤਰੀ ਮਹਾਂ ਸਭਾ ਪੰਜਾਬ ਵੱਲੋਂ ਫਿਰੋਜ਼ਪੁਰ ਵਿਖੇ ਕਰਵਾਏ ਸਮਾਗਮ ਦੌਰਾਨ ਵਧੀਆ ਕਾਰਗੁਜਾਰੀ ਕਰਨ ਦੇ ਇਵਜ ਮੁਨੀਸ਼ ਮਹਿਤਾ ਅਤੇ ਨਿਤਿਸ਼ ਮਲਹੋਤਰਾ ਨੂੰ ਪੰਜਾਬ ਪ੍ਰਧਾਨ ਐਡਵੋਕੇਟ ਵਿਜੈ ਧੀਰ ਨੇ ਕੀਤਾ ਸਨਮਾਨਿਤ। ਫਿਰੋਜ਼ਪੁਰ ਵਿਖੇ ਸਥਿਤ ਖੱਤਰੀ ਭਵਨ ਵਿਚ ਹੋਏ ਸਮਾਗਮ ਵਿਚ ਵਿਸ਼ੇਸ਼ ਯੋਗਦਾਨ ਅਦਾ ਕਰਨ ਅਤੇ ਖੱਤਰੀ ਭਾਈਚਾਰੇ ਦੇ ਹਿੱਤ ਵਿਚ ਕਾਰਜ ਕਰਨ ਦੇ ਚਲਦਿਆਂ ਇਸ ਸਮਾਗਮ ਦੌਰਾਨ ਖੱਤਰੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਵਿਜੈ ਧਿਰ ਵੱਲੋਂ ਨੌਜਵਾਨ ਦਿਲਾਂ ਦੀ ਧੜਕਣ ਵਜੋਂ ਜਾਣੇ ਜਾਂਦੇ ਨੌਜਵਾਨ ਆਗੂ ਨਿਤਿਸ਼ ਮਲਹੋਤਰਾ ਅਤੇ ਮੁਨੀਸ਼ ਮਹਿਤਾ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ। ਗੱਲਬਾਤ ਕਰਦਿਆਂ ਐਡਵੋਕੇਟ ਵਿਜੈ ਧਿਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸੰਸਥਾ ਦੀ ਰੀੜ ਦੀ ਹੱਡੀ ਵਜੋਂ ਨੌਜਵਾਨੀ ਕਾਰਜ ਕਰਦੀ ਹੈ, ਜਿਸ ਤਹਿਤ ਇਨ੍ਹਾਂ ਨੌਜਵਾਨਾਂ ਨੇ ਕਾਰਜ ਕਰਕੇ ਸਮਾਗਮ ਉਲੀਕਣ ਤੋਂ ਲੈ ਕੇ ਸਮਾਗਮ ਦੇ ਸਮਾਪਤੀ ਤੱਕ ਹਰ ਪਲੇਟਫਾਰਮ ਤੇ ਆਪਣਾ ਰੋਲ ਅਦਾ ਕਰਦਿਆਂ ਸਮਾਗਮ ਦੀ ਕਾਮਯਾਬੀ ਵਿਚ ਅਹਿਮ ਯੋਗਦਾਨ ਅਦਾ ਕੀਤਾ ਹੈ। ਨੌਜਵਾਨਾਂ ਨੂੰ ਸਨਮਾਨਿਤ ਕਰਨ ਉਪਰੰਤ ਵਧਾਈ ਦਿੰਦਿਆਂ ਖੱਤਰੀ ਮਹਾਂ ਸਭਾ ਪੰਜਾਬ ਦੇ ਸਕੱਤਰ ਪਵਨ ਭੰਡਾਰੀ ਪ੍ਰਧਾਨ ਖੱਤਰੀ ਸਭਾ ਫਿਰੋਜ਼ਪੁਰ ਨੇ ਕਿਹਾ ਕਿ ਜਮੀਨੀ ਪੱਧਰ ਤੋਂ ਲੈ ਕੇ ਹਰ ਕਾਰਜ ਵਿਚ ਉਕਤ ਨੌਜਵਾਨਾਂ ਨੇ ਅਹਿਮ ਰੋਲ ਅਦਾ ਕੀਤਾ ਹੈ, ਜਿਸ ਤੇ ਪੂਰੇ ਖੱਤਰੀ ਭਾਈਚਾਰੇ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਜਿਥੇ ਆਪਣੇ ਸੁਚੱਜੇ ਕਾਰਜ ਕਰਕੇ ਆਪਣੇ ਸਾਥੀਆਂ ਨੌਜਵਾਨਾਂ ਲਈ ਰਾਹ ਦਸੇਰਾ ਬਣਦੇ ਹਨ, ਉਥੇ ਬਜ਼ੁਰਗਾਂ ਦੀਆਂ ਆਸਾਂ ਤੇ ਖਰ੍ਹੇ ਉਤਰਦੇ ਹਨ। ਖੱਤਰੀ ਮਹਾਂ ਸਭਾ ਪੰਜਾਬ ਵੱਲੋਂ ਫਿਰੋਜ਼ਪੁਰ ਵਿਖੇ ਕਰਵਾਏ ਸਮਾਰੋਹ ਵਿਚ ਵਿਸ਼ੇਸ਼ ਸਨਮਾਨ ਪ੍ਰਾਪਤ ਕਰਦਿਆਂ ਯੂਥ ਆਗੂ ਨਿਤਿਸ਼ ਮਲਹੋਤਰਾ ਅਤੇ ਮੁਨੀਸ਼ ਮਹਿਤਾ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਖੱਤਰੀ ਬਿਰਾਦਰੀ ਵੱਲੋਂ ਉਨ੍ਹਾਂ ਨੂੰ ਅਜਿਹੇ ਸਨਮਾਨ ਨਾਲ ਨਿਵਾਜਿਆ ਹੈ ਅਤੇ ਅਜਿਹੇ ਸਨਮਾਨ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਕਾਰਜ ਕਰਨ ਲਈ ਪ੍ਰੇਰਿਤ ਕਰੇਗੀ।



