
ਫਿਰੋਜਪੁਰ, 8 ਮਾਰਚ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹੇ ਦੇ ਪਿੰਡ ਅਲੀ ਕੇ ਵਿਖੇ 4 ਹਥਿਆਰਬੰਦ ਗੈਂਗਸਟਰਾਂ ਵੱਲੋਂ ਪਿੰਡ ਦੇ ਹੀ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਹੈ। ਇਸ ਸਬੰਧੀ ਥਾਣਾ ਸਦਰ ਪੁਲਿਸ ਨੇ 5 ਵਿਅਕਤੀਆਂ ਖਿਲਾਫ 103 (1), 191 (3), 190, 55 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰੇਮ ਪੁੱਤਰ ਸੋਨਾ ਵਾਸੀ ਅਲੀ ਕੇ ਨੇ ਦੱਸਿਆ ਕਿ ਸ਼ੁੱਕਰਵਾਰ 7 ਮਾਰਚ ਦੀ ਰਾਤ ਨੂੰ ਉਸ ਦਾ ਬੇਟਾ ਯੋਥਮ ਦੁਕਾਨ ਬੰਦ ਕਰਕੇ ਜਦੋਂ ਘਰ ਆਇਆ ਤਾਂ ਕਿਸੇ ਨੇ ਫੋਨ ਕਰਕੇ ਉਸ ਨੂੰ ਘਰੋਂ ਬਾਹਰ ਬੁਲਾਇਆ। ਇਸੇ ਦੌਰਾਨ ਦੋ ਸਪਲੈਂਡਰ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨ ਜਿਨ੍ਹਾਂ ਵਿਚੋਂ ਬਾਗ ਵਾਲੀ ਬਸਤੀ ਵਾਸੀ ਮਨੀ ਬਾਬਾ ,ਉਸ ਦਾ ਭਰਾ ਅਤੇ ਪਿੰਡ ਅਲੀ ਕੇ ਦੇ ਕੇਵਲ ਪੁੱਤਰ ਸਾਬਾ ਅਤੇ ਮਿੰਟੂ ਪੁੱਤਰ ਕਰਨੈਲ ਚਾਰੇ ਪਿਸਤੌਲਾਂ ਨਾਲ ਲੈਸ ਸਨ ਆਏ ।



