Punjab

ਨੌਜਵਾਨ ਦੀ ਕੁੱਟਮਾਰ ਕਰਕੇ ਮੋਬਾਇਲ ਫੋਨ ਅਤੇ ਪਿਸਟਲ ਖੋਹਣ ਦੇ ਮਾਮਲੇ ’ਚ 4 ਨਾਮਜ਼ਦ

ਫਿਰੋਜ਼ਪੁਰ, 12 ਫਰਵਰੀ (ਬਾਲ ਕਿਸ਼ਨ)- ਫਿਰੋਜ਼ਪੁਰ ਛਾਉਣੀ ਦਾਸ ਐਂਡ ਬਰਾਊਂਨ ਸਕੂਲ ਦੇ ਕੋਲ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਮੋਬਾਇਲ ਫੋਨ ਅਤੇ ਪਿਸਟਲ ਖੋਹਣ ਦੇ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 1 ਬਾਏ ਨੇਮ ਵਿਅਕਤੀ ਸਮੇਤ 3 ਅਣਪਛਾਤੇ ਵਿਅਕਤੀਆਂ ਖਿਲਾਫ 304, 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਤਾਰਾ ਸਿੰਘ ਵਾਲਾ ਨੇ ਦੱਸਿਆ ਕਿ ਉਹ ਸਮੇਤ ਆਪਣੇ ਵੱਡੇ ਭਰਾ ਕੁਲਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਹਿਰ ਫਿਰੋਜ਼ਪੁਰ ਵਿਖੇ ਆਏ ਸੀ ਤਾਂ ਕੁਲਦੀਪ ਸਿੰਘ ਪਾਸ ਉਸ ਦਾ ਲਾਇਸੰਸੀ ਪਿਸਟਲ 32 ਬੋਰ ਸੀ, ਜੋ ਇਹ ਦੋਵੇਂ ਭਰਾ ਆਪਣੇ ਲੜਕੇ ਰਿਦਮਪ੍ਰੀਤ ਸਿੰਘ ਨੂੰ ਲੈਣ ਲਈ 1.30 ਵਜੇ ਸਕੂਲ ਪੁੱਜੇ, ਜਿਥੇ ਉਹ ਸਕੂਲ ਦੇ ਬਾਹਰ ਖੜ ਗਿਆ ਤੇ ਉਸ ਦਾ ਭਰਾ ਕੁਲਦੀਪ ਸਿੰਘ ਆਪਣਾ ਲਾਇਸੰਸੀ ਪਿਸਟਲ ਉਸ ਨੂੰ ਫੜਾ ਕੇ ਸਕੂਲ ਅੰਦਰ ਬੇਟੇ ਨੂੰ ਲੈਣ ਚਲਾ ਗਿਆ, ਤਾਂ ਐਨੇ ਚਿਰ ਨੂੰ ਇਕ ਕਾਰ ਵਰੀਟੋ ਨੰਬਰ ਪੀਬੀ 05 ਵੀ 7607 ’ਤੇ ਦੋਸ਼ੀ ਦਿਲਬਾਗ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸ਼ਹਿਜ਼ਾਦੀ ਤੇ ਅਣਪਛਾਤੇ ਵਿਅਕਤੀ ਆਏ ਜੋ ਉਸ ਦੀ ਕੁੱਟਮਾਰ ਕਰਨ ਲੱਗੇ ਤੇ ਉਸ ਦੀਆਂ ਜੇਬਾਂ ਫਰੋਲਣ ਲੱਗੇ ਤੇ ਦਿਲਬਾਗ ਸਿੰਘ ਨੇ ਉਸ ਦੀ ਜੇਬ ਵਿਚੋਂ ਪਿਸਟਲ ਤੇ ਉਸ ਦਾ ਮੋਬਾਇਲ ਫੋਨ ਖੋਹ ਕੇ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁੱਖ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button