Punjab

ਨੋਟੈਮ ਵਾਪਸ, ਅੱਜ ਰਵਾਨਾ ਹੋਵੇਗੀ ਆਦਮਪੁਰ ਤੋਂ ਉਡਾਣ, ਇਹ ਰਹੇਗਾ ਸ਼ਡਿਊਲ

ਜਲੰਧਰ, 13 ਮਈ-ਕੇਂਦਰ ਸਰਕਾਰ ਵੱਲੋਂ ਭਾਰਤ-ਪਾਕਿ ਵਿਚਾਲੇ ਤਣਾਅ ਦੇ ਮੱਦੇਨਜ਼ਰ ਏਅਰਲਾਈਨਜ਼ ਨੂੰ ਸਿਵਲ ਫਲਾਈਟ ਬੰਦ ਰੱਖਣ ਸਬੰਧੀ ਜਾਰੀ ਕੀਤਾ ਗਿਆ ਨੋਟੈਮ (ਨੋਟਿਸ ਟੂ ਏਅਰਮੈਨ) ਵਾਪਸ ਲੈ ਲਿਆ ਗਿਆ ਹੈ। ਹੁਣ ਮੰਗਲਵਾਰ ਤੋਂ ਦੁਆਬੇ ਦੇ ਇਕਲੌਤੇ ਆਦਮਪੁਰ ਸਿਵਲ ਏਅਰਪੋਰਟ ਤੋਂ ਆਦਮਪੁਰ-ਹਿੰਡਨ-(ਗਾਜ਼ੀਆਬਾਦ)-ਨਾਂਦੇਡ ਸਾਹਿਬ-ਬੈਂਗਲੁਰੂ ਫਲਾਈਟ ਨਿਯਮਿਤ ਤੌਰ ‘ਤੇ ਉਡਾਣ ਭਰਨੀ ਸ਼ੁਰੂ ਕਰੇਗੀ। ਕੇਂਦਰ ਸਰਕਾਰ ਵੱਲੋਂ ਸੋਮਵਾਰ ਸਵੇਰੇ ਪਾਕਿ ਸਰਹੱਦ ਨਾਲ ਲੱਗਦੇ ਲਗਪਗ ਢਾਈ ਦਰਜਨ ਸਿਵਲ ਏਅਰਪੋਰਟ ਖੋਲ੍ਹਣ ਤੇ ਉਥੋਂ ਸਿਵਲ ਫਲਾਈਟਾਂ ਦਾ ਸੰਚਾਲਨ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਹਾਲਾਂਕਿ, ਜਦੋਂ ਤੱਕ ਇਹ ਐਲਾਨ ਲਾਗੂ ਹੋ ਸਕਿਆ, ਉਦੋਂ ਤੱਕ ਫਲਾਈਟ ਦੇ ਹਿੰਡਨ ਤੋਂ ਆਦਮਪੁਰ ਲਈ ਉਡਾਣ ਭਰਨ ਦਾ ਸਮਾਂ ਲੰਘ ਚੁੱਕਾ ਸੀ ਤੇ ਸਟਾਰ ਏਅਰ ਦੀ ਫਲਾਈਟ ਆਦਮਪੁਰ ਨਹੀਂ ਪੁੱਜ ਸਕੀ। ਨਿੱਜੀ ਏਅਰਲਾਈਨ ਸਟਾਰ ਏਅਰ ਵੱਲੋਂ ਮੰਗਲਵਾਰ ਨੂੰ ਆਦਮਪੁਰ ਤੋਂ ਹਿੰਡਨ ਲਈ ਉਡਾਣ ਭਰਨ ਵਾਲੀ ਫਲਾਈਟ ਨੂੰ ਆਨ ਸ਼ਡਿਊਲ ਦੱਸਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button