Punjab

ਨਿਹੰਗ ਦੇ ਭੇਸ ’ਚ ਆ ਕੇ ਰਣਜੀਤ ਐਵੀਨਿਊ ’ਚ ਕੀਤੀ ਗੁੰਡਾਗਰਦੀ, ਕੈਫੇ ’ਚ ਕੰਮ ਕਰਨ ਵਾਲੇ ਨੌਜਵਾਨ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਅੰਮ੍ਰਿਤਸਰ, 26 ਮਾਰਚ-ਰਣਜੀਤ ਐਵੇਨਿਊ ਵਿਖੇ ਸਥਿਤ ਇਕ ਕੈਫੇ ਦੇ ਮੈਨੇਜਰ ਨੂੰ ਨਿਹੰਗਾਂ ਦੇ ਪਹਿਰਾਵੇ ’ਚ ਆਏ ਲੋਕਾਂ ਨੇ ਕੁਝ ਦਿਨ ਪਹਿਲਾਂ ਘੜੀਸ ਕੇ ਬੁਰੀ ਤਰ੍ਹਾਂ ਕੁੱਟਿਆ ਸੀ। ਘਟਨਾ ਦੌਰਾਨ ਮੈਨੇਜਰ ਦੀ ਹਾਲਤ ਵਿਗੜ ਗਈ ਤੇ ਉਹ ਨਿਹੰਗਾਂ ਦੇ ਪਹਿਰਾਵੇ ’ਚ ਆਏ ਲੋਕਾਂ, ਜੋ ਹਥਿਆਰਾਂ ਨਾਲ ਖੜ੍ਹੇ ਸਨ, ਨੂੰ ਆਪਣੀ ਜਾਨ ਬਚਾਉਣ ਲਈ ਬੇਨਤੀ ਕਰ ਰਿਹਾ ਸੀ। ਇਹ ਪੂਰਾ ਮਾਮਲਾ ਸ਼ਹਿਰ ਦੇ ਵਟਸਐਪ ਗਰੁੱਪਾਂ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹਾਲਾਕਿ ਪੀੜਤ ਤੇ ਮੁਲਜ਼ਮ ਧਿਰ ਵੱਲੋਂ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਰਣਜੀਤ ਐਵੀਨਿਊ ਥਾਣੇ ਦੇ ਇੰਚਾਰਜ ਇੰਸਪੈਕਟਰ ਰੌਬਿਨ ਹੰਸ ਨੇ ਕਿਹਾ ਕਿ ਉਹ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸਬੂਤ ਮਿਲਣ ਤੋਂ ਬਾਅਦ ਐੱਫਆਈਆਰ ਵੀ ਦਰਜ ਕੀਤੀ ਜਾਵੇਗੀਵਾਇਰਲ ਵੀਡੀਓ ’ਚ ਕੁਝ ਆਦਮੀ ਨਿਹੰਗਾਂ ਦੇ ਪਹਿਰਾਵੇ ’ਚ ਹਥਿਆਰ ਲੈ ਕੇ ਕੈਫੇ ਹਾਊਸ ਦੀ ਪਹਿਲੀ ਮੰਜ਼ਿਲ ‘ਤੇ ਗਏ ਅਤੇ ਕੰਪਨੀ ਦੇ ਮੈਨੇਜਰ ਨੂੰ ਫੜ ਲਿਆ। ਉਸ ਨੂੰ ਧਮਕੀਆਂ ਮਿਲਣ ਲੱਗੀਆਂ ਕਿ ਉਸ ਨੇ ਆਪਣੀ ਸਾਥੀ ਕੈਫੇ ਹਾਊਸ ’ਚ ਕੰਮ ਕਰਨ ਵਾਲੀ ਇਕ ਪੰਜਾਬੀ ਔਰਤ ਨੂੰ ਥੱਪੜ ਮਾਰਿਆ ਹੈ। ਮੁਲਜ਼ਮ ਕਹਿ ਰਿਹਾ ਹੈ ਕਿ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕ ਹੁਣ ਪੰਜਾਬ ਦੇ ਲੋਕਾਂ ਨੂੰ ਕੁੱਟ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾਵਾਇਰਲ ਵੀਡੀਓ ’ਚ ਨਿਹੰਗ ਦੇ ਪਹਿਰਾਵੇ ਵਿਚ ਇੱਕ ਨੌਜਵਾਨ ਧਮਕੀ ਦੇ ਰਿਹਾ ਹੈ ਕਿ ਇਸ ਮੈਨੇਜਰ ਨੂੰ ਸੋਧਾ ਦਿੱਤਾ ਜਾਵੇਗਾ। ਇਹ ਸੁਣ ਕੇ ਮੈਨੇਜਰ ਰੋਣ ਲੱਗ ਪੈਂਦਾ ਹੈ ਅਤੇ ਆਪਣੀ ਜਾਨ ਬਚਾਉਣ ਲਈ ਬੇਨਤੀ ਕਰਦਾ ਹੈ। ਇੰਨਾ ਹੀ ਨਹੀਂ ਔਰਤ ਨੂੰ ਬੁਲਾਇਆ ਜਾਂਦਾ ਹੈ ਤੇ ਉਸ ਦੇ ਪੈਰ ਛੂਹਾਏ ਜਾਂਦੇ ਹਨ। ਇਸ ਤੋਂ ਬਾਅਦ ਨਿਹੰਗਾਂ ਦੇ ਭੇਸ ’ਚ ਆਏ ਲੋਕ ਉੱਥੋਂ ਚਲੇ ਜਾਂਦੇ ਹਨ। ਉੱਥੇ ਮੌਜੂਦ ਇਕ ਚਸ਼ਮਦੀਦ ਗਵਾਹ ਨੇ ਇਹ ਵੀਡੀਓ ਆਪਣੇ ਮੋਬਾਈਲ ‘ਤੇ ਬਣਾਇਆ ਅਤੇ ਫਿਰ ਇਸ ਨੂੰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤਾ।

Related Articles

Leave a Reply

Your email address will not be published. Required fields are marked *

Back to top button