
ਸਨੌਰ, 26 ਅਪ੍ਰੈਲ- ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟ ਕਰਨ ਅਤੇ ਇਸ ਦੀ ਸਖ਼ਤ ਨਿੰਦਾ ਕਰਨ ਲਈ, ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਸਪੁੱਤਰ ਹਰਜਸਨ ਸਿੰਘ ਪਠਾਣਮਾਜਰਾ ਅਤੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਤੇ ਸੀਨੀਅਰ ਵਾਈਸ ਪ੍ਰਧਾਨ ਨਰਿੰਦਰ ਸਿੰਘ ਤੱਖਰ ਦੀ ਅਗਵਾਈ ਹੇਠ ਕੱਲ ਸ਼ਾਮ ਸਨੌਰ ਬੱਸ ਸਟੈਂਡ ਮੋਮਬੱਤੀ ਮਾਰਚ ਅਰੰਭ ਹੋ ਕੇ ਸਦਰ ਬਜ਼ਾਰ ਨੂੰ ਹੁੰਦੇ ਹੋਏ ਸ਼ਹੀਦ ਉਧਮ ਸਿੰਘ ਪਾਰਕ ਸਮਾਪਤ ਹੋਇਆ। ਮੋਮਬੱਤੀ ਮਾਰਚ ਦੀ ਅਗਵਾਈ ਕਰਦਿਆਂ ਹਰਜਸਨ ਸਿੰਘ ਪਠਾਣਮਾਜਰਾ ਨੇ ਕਿਹਾ, ”ਅਤਿ ਘਿਨੌਣੇ ਅੱਤਵਾਦੀ ਹਮਲੇ, ਜਿਸ ਨਿਰਦੋਸ਼ ‘ਤੇ ਮਾਸੂਮ ਲੋਕ ਮਾਰੇ ਗਏ ਸਨ, ਜਿਨ੍ਹਾਂ ਨੂੰ ਸ਼ਰਧਾਂਜਲੀ ਭੇਟ ਤੇ ਅੱਤਵਾਦ ਖ਼ਿਲਾਫ਼ ਮੋਮਬੱਤੀ ਮਾਰਚ ਕੱਢਿਆ ਗਿਆ ਹੈ ਤਾਂ ਕਿ ਉਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਵੇ ਕਿ ਜ਼ੁਲਮ ਖ਼ਿਲਾਫ਼ ਹਿੰਦੂਸਤਾਨ ਇੱਕਮੁੱਠ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਮਨੁੱਖਤਾ ਦਾ ਘਾਣ ਕਰਨ ਵਾਲੇ ਅਪਰਾਧੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਸਖ਼ਤ ਸਜ਼ਾਵਾ ਦੇਣ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਨਿਰਦੋਸ਼ ਨਹਾਥੇ ਬੇਕਸੂਰ ਲੋਕਾਂ ‘ਤੇ ਹਮਲਾ ਕਰਕੇ ਕਿਥੋਂ ਦੀ ਬਹਾਦਰੀ ਕੀਤੀ ਹੈ। ਇਸ ਮੌਕੇ ਈਓ ਲਖਵੀਰ ਸਿੰਘ, ਗੁਰਮੀਤ ਸਿੰਘ ਕੌਸਲਰ, ਤਰਸੇਮ ਕੌਸਲਰ, ਬਲਜੀਤ ਕੌਸਲਰ, ਬੱਬੂ ਕੌਂਸਲਰ, ਨਿਸ਼ਨ ਸਿੰਘ, ਨਿਰਮਲ ਸਨੌਰ, ਪ੍ਰੀਤਪਾਲ ਸਿੰਘ, ਵਿਕਾਸ ਅਟਵਾਲ ਕੌਸਲਰ, ਨੰਦ ਲਾਲ, ਕਰਮਜੀਤ ਸਿੰਘ ਸੀਨੀਅਰ ਆਪ ਆਗੂ, ਬਲਵੰਤ ਸਿੰਘ ਗਿਰਧਾਰੀ, ਮਨਮੀਤ ਸਿੰਘ ਮੂੰਨਾ, ਵਿਨੋਦ ਕੁਮਾਰ ਅਤੇ ਹੋਰ ਕਈ ਲੋਕ ਵੱਡੀ ਗਿਣਤੀ ਹਾਜ਼ਰ ਸਨ।



