
ਨਵੀਂ ਦਿੱਲੀ,15 ਜੁਲਾਈ : ਯਮਨ ਤੋਂ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਦੀ ਫਾਂਸੀ ਨੂੰ ਟਾਲ਼ ਦਿੱਤਾ ਗਿਆ ਹੈ। ਨਿਮਿਸ਼ਾ ਨੂੰ 16 ਜੁਲਾਈ 2025 ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਫਿਲਹਾਲ ਲਈ ਇਹ ਤਰੀਕ ਮੁਲਤਵੀ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਯਮਨ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ‘ਚ ਹੈ। ਨਿਮਿਸ਼ਾ ਦੀ ਫਾਂਸੀ ਰੋਕਣ ਲਈ ਭਾਰਤ ਸਰਕਾਰ ਦੇ ਹਰ ਸੰਭਵ ਯਤਨ ਕਰ ਰਹੀ ਹੈ। ਸਰਕਾਰ ਨੇ ਯਮਨ ਤੋਂ ਕੁਝ ਹੋਰ ਦਿਨਾਂ ਦੀ ਮੰਗ ਕੀਤੀ ਸੀ ਜਿਸ ਤੋਂ ਨਿਮਿਸ਼ਾ ਦਾ ਪਰਿਵਾਰ ਪੀੜਤ ਪਰਿਵਾਰ ਨੂੰ ਬਲੱਡ ਮਨੀ ਲਈ ਮਨਾ ਸਕੇ। ਨਿਮਿਸ਼ਾ ਦੀ ਫਾਂਸੀ ਰੋਕਣ ਲਈ ਭਾਰਤ ਸਰਕਾਰ ਦੇ ਹਰ ਸੰਭਵ ਯਤਨ ਕਰ ਰਹੀ ਹੈ। ਸਰਕਾਰ ਨੇ ਯਮਨ ਤੋਂ ਕੁਝ ਹੋਰ ਦਿਨਾਂ ਦੀ ਮੰਗ ਕੀਤੀ ਸੀ ਜਿਸ ਤੋਂ ਨਿਮਿਸ਼ਾ ਦਾ ਪਰਿਵਾਰ ਪੀੜਤ ਪਰਿਵਾਰ ਨੂੰ ਬਲੱਡ ਮਨੀ ਲਈ ਮਨਾ ਸਕੇ।
ਬਲੱਡ ਮਨੀ ਲਈ ਮਿਲਿਆ ਸਮਾਂ
ਨਿਮਿਸ਼ਾ ਪ੍ਰਿਆ ਦਾ ਮਾਮਲਾ ਕਾਫੀ ਸੰਵੇਦਨਸ਼ੀਲ ਹੈ। ਇਸ ਦੇ ਬਾਵਜੂਦ ਸਰਕਾਰ ਲਗਾਤਾਰ ਯਮਨ ਦੇ ਸੰਪਰਕ ‘ਚ ਰਹੀ। ਆਖਿਰਕਾਰ, ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਤੇ ਨਿਮਿਸ਼ਾ ਦੀ ਫਾਂਸੀ ਨੂੰ ਕੁਝ ਦਿਨਾਂ ਲਈ ਟਾਲ਼ ਦਿੱਤਾ ਗਿਆ ਹੈ। ਹਾਲਾਂਕਿ, ਇਹ ਫਾਂਸੀ ਕਿੰਨੇ ਦਿਨਾਂ ਲਈ ਟਲ਼ੀ ਹੈ, ਇਸ ਬਾਰੇ ਅਜੇ ਤਕ ਕੋਈ ਅਪਡੇਟ ਨਹੀਂ ਆਇਆ ਹੈ।
ਕੀ ਨਿਮਿਸ਼ਾ ਦੀ ਜ਼ਿੰਦਗੀ ਬਚ ਸਕਦੀ ਹੈ?
ਬੀਤੇ ਦਿਨ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਭਾਰਤ ਸਰਕਾਰ ਨੇ ਕਿਹਾ ਕਿ ਨਿਮਿਸ਼ਾ ਦੀ ਜ਼ਿੰਦਗੀ ਬਚਾਉਣ ਦਾ ਸਿਰਫ ਇੱਕੋ ਰਸਤਾ ਹੈ। ਜੇ ਪੀੜਤ ਪਰਿਵਾਰ ਬਲੱਡ ਮਨੀ ਲਈ ਮਨ ਜਾਂਦਾ ਹੈ ਤਾਂ ਨਿਮਿਸ਼ਾ ਨੂੰ ਬਚਾਇਆ ਜਾ ਸਕਦਾ ਹੈ। ਪੀੜਤ ਪਰਿਵਾਰ ਨੂੰ 10,000 ਅਮਰੀਕੀ ਡਾਲਰ (8.5 ਕਰੋੜ ਰੁਪਏ) ਦੀ ਬਲੱਡ ਮਨੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ, ਪਰਿਵਾਰ ਨੇ ਅਜੇ ਤਕ ਇਸਨੂੰ ਸਵੀਕਾਰ ਨਹੀਂ ਕੀਤਾ ਹੈ।



