Punjab

ਨਿਗਮ ਦੀ ਲਿਫਟ ‘ਚ ਫਸੀ ਅਪਾਹਜ ਔਰਤ

ਗੁੱਸੇ 'ਚ ਆਏ ਨਿਗਮ ਮੁਲਾਜ਼ਮਾਂ ਨੇ ਅਧਿਕਾਰੀਆਂ ਦੇ ਕਮਰਿਆਂ ਨੂੰ ਜੜੇ ਤਾਲੇ

ਜਲੰਧਰ, 29 ਦਸੰਬਰ: ਨਗਰ ਨਿਗਮ ਦੀ ਲਿਫਟ ਵਿਚਕਾਰ ਹੀ ਫਸ ਜਾਣ ਕਾਰਨ ਅੱਜ ਵੱਡਾ ਹੰਗਾਮਾ ਹੋ ਗਿਆ। ਲਿਫਟ ਵਿੱਚ ਇੱਕ ਅਪਾਹਜ ਮਹਿਲਾ ਅਤੇ ਇੱਕ ਦਿਲ ਦੇ ਮਰੀਜ਼ ਦੇ ਫਸ ਜਾਣ ਤੋਂ ਬਾਅਦ ਮਾਮਲਾ ਕਾਫ਼ੀ ਭੜਕ ਗਿਆ। ਨਗਰ ਨਿਗਮ ਦੇ ਕਰਮਚਾਰੀਆਂ ਨੇ 15-20 ਮਿੰਟ ਦੀ ਸਖ਼ਤ ਮਿਹਨਤ ਤੋਂ ਬਾਅਦ ਦੋਵਾਂ ਨੂੰ ਲਿਫਟ ਵਿੱਚੋਂ ਬਾਹਰ ਕੱਢ ਲਿਆ, ਪਰ ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਮੁਲਾਜ਼ਮਾਂ ਨੇ ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ (SE) ਅਤੇ ਐਕਸੀਅਨ (XEN) ਦੇ ਕਮਰਿਆਂ ਨੂੰ ਤਾਲੇ ਲਗਾ ਦਿੱਤੇ। ਯੂਨੀਅਨ ਨੇ ਕਮਰਿਆਂ ਨੂੰ ਤਾਲੇ ਲਗਾਉਣ ਤੋਂ ਬਾਅਦ ਚਾਬੀਆਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸੌਂਪ ਦਿੱਤੀਆਂ। ਮੁਲਾਜ਼ਮਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਅਧਿਕਾਰੀ ਆਪਣੇ ਦਫ਼ਤਰ ਦੀ ਲਿਫਟ ਨੂੰ ਹੀ ਠੀਕ ਨਹੀਂ ਕਰਵਾ ਸਕਦੇ, ਤਾਂ ਉਹ ਸ਼ਹਿਰ ਦਾ ਕੀ ਭਲਾ ਕਰਨਗੇ। ਦੱਸਣਯੋਗ ਹੈ ਕਿ ਨਗਰ ਨਿਗਮ ਦੇ ਮੇਅਰ ਦਫ਼ਤਰ ਵਾਲੇ ਪਾਸੇ ਦੀ ਲਿਫਟ ਅਤੇ ਜਨਤਕ ਵਰਤੋਂ ਵਾਲੀ ਲਿਫਟ ਕਈ ਮਹੀਨਿਆਂ ਤੋਂ ਖ਼ਰਾਬ ਪਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਲੋਕ ਇਹਨਾਂ ਲਿਫਟਾਂ ਵਿੱਚ ਫਸ ਚੁੱਕੇ ਹਨ ਅਤੇ ਮੇਅਰ ਦਫ਼ਤਰ ਵਾਲੀ ਲਿਫਟ ਦਾ ਤਾਂ ਇੱਕ ਵਾਰ ਦਰਵਾਜ਼ਾ ਵੀ ਤੋੜਨਾ ਪਿਆ ਸੀ।

Related Articles

Leave a Reply

Your email address will not be published. Required fields are marked *

Back to top button