Punjab

ਨਿਉਜੀਲੈਂਡ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਲੈਕਚਰਾਰ ਅੰਮ੍ਰਿਤਪਾਲ ਸਿੰਘ ਦਾ ਸਨਮਾਨ

ਨਵਾਂਸ਼ਹਿਰ 24 ਜੂਨ, 2025 ਸਕੂਲ ਆਫ਼ ਐਮੀਨੈਂਸ ਬੰਗਾ  ਵਿਖੇ ਬਤੌਰ ਲੈਕਚਰਾਰ ਅੰਗਰੇਜ਼ੀ ਸੇਵਾਵਾਂ ਨਿਭਾ ਰਹੇ  ਅੰਮ੍ਰਿਤ ਪਾਲ ਸਿੰਘ ਜੋ ਕਿ ਕੁਝ ਹਫ਼ਤਿਆਂ ਲਈ ਨਿਉਜੀਲੈਂਡ ਦੀ ਫੇਰੀ ਤੇ ਹਨ, ਦਾ  ਬੰਗਾ ਇਲਾਕੇ ਦੇ ਨਿਉਜੀਲੈਂਡ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।  ਉੱਘੇ ਬਿਜਨਸਮੈਂਨ ਪੰਜਾਬ ਐਕਸਪ੍ਰੈਸ ਦੇ ਮੈਨੇਜਿੰਗ ਡਾਇਰੈਕਟਰ ਪੂਰਨ ਭਾਗ ਸਿੰਘ ਬੰਗਾ ਅਤੇ ਟੋਰੰਗਾ ਏਰੀਏ ਵਿੱਚ ਕੀਵੀ ਫਰੂਟ ਦੇ ਖੇਤਰ ਵਿੱਚ ਕੀਵੀ ਕਿੰਗ ਦੇ ਤੌਰ ਤੇ ਜਾਣੇ ਜਾਂਦੇ ਬਹਾਦਰ ਸਿੰਘ  ਮਾਨ ਕਜਲਾ ਤੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਦੇ  ਨਾਲ ਮਿਲਣੀ ਲਈ ਵਿਸ਼ੇਸ਼ ਸਮਾਗਮ  ਰੱਖਿਆ ਗਿਆ। ਇਸ ਮੌਕੇ ਤੇ ਪੂਰਨ ਭਾਗ ਸਿੰਘ ਬੰਗਾ ਅਤੇ ਬਹਾਦਰ ਸਿੰਘ ਮਾਨ  ਕਜਲਾ ਨੇ ਕਿਹਾ ਕਿ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਨੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਨਾਮਣਾ ਖੱਟਿਆ ਹੈ ਅਤੇ ਉਹਨਾਂ ਦੇ ਪੜ੍ਹੇ ਹੋਏ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਉੱਚ ਅਹੁਦਿਆਂ  ਤੇ ਤਾਇਨਾਤ ਹਨ । ਇਸ ਮੌਕੇ ਤੇ  ਰਣਵੀਰ ਸਿੰਘ ਮਾਨ, ਸੁੱਖਦੇਵ ਸਿੰਘ, ਮਨਦੀਪ ਸਿੰਘ, ਮਨਵੀਰ ਸਿੰਘ, ਅਵਤਾਰ ਸਿੰਘ, ਜੱਸੀ ਬੰਗਾ ਖੇਡ ਪ੍ਰਮੋਟਰ, ਜਗਮੌਹਣ ਸਿੰਘ, ਬੇਅੰਤ ਸਿੰਘ ਜਡੋਰ, ਅੰਮ੍ਰਿਤ ਪਾਲ ਸਿੰਘ ਜਡੋਰ ਤੇ ਤਜਿੰਦਰ ਸਿੰਘ ਬੰਗਾ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button