
ਮੋਗਾ, 22 ਅਗਸਤ : ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ (ਆਈ) ਮੋਗਾ, ਗੁਰਪ੍ਰੀਤ ਸਿੰਘ ਡੀਐੱਸਪੀ ਸਿਟੀ ਮੋਗਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ ਇਕ ਜੇਸੀਬੀ ਮਸ਼ੀਨ, ਇਕ ਟਰੈਕਟਰ ਸਵਰਾਜ 735 ਸਮੇਤ ਟਰਾਲੀ ਰੇਤਾ ਮਾਲ ਭਰੀ ਹੋਈ, ਦੋ ਟਰੈਕਟਰ ਅਰਜਨ (ਮਹਿੰਦਰਾ) ਸਮੇਤ ਟਰਾਲੇ 02 ਖਾਲੀ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੁਲਿਸ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ 20 ਅਗਸਤ ਨੂੰ ਥਾਣਾ ਸਦਰ ਪੁਲਿਸ ’ਚ ਤੈਨਾਤ ਐੱਸਆਈ ਸਮਰਾਜ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਕਰਦੀ ਹੋਈ ਝੰਡੇਆਣਾ ਗਰਬੀ ਤੋਂ ਲਿੰਕ ਰੋਡ ਮੰਗੇਵਾਲਾ ਰੋਡ ਮੌਜੂਦ ਸੀ ਤਾਂ ਪਿੰਡ ਮੰਗੇਵਾਲਾ ਨੇੜੇ ਬਰਾੜ ਨਿਵਾਸ ਤੋਂ ਕਰੀਬ ਡੇਢ/ਦੋ ਕਿਲੋਮੀਟਰ ਖੇਤਾਂ ਵਿਚ ਸੱਜੇ ਪਾਸੇ ਜਿਸਨੂੰ ਕੱਚੀ ਪਹੀ ਜਾਦੀ ਹੈ, ਖੇਤ ਵਿਚ ਨਜਾਇਜ਼ ਤੌਰ ਪਰ ਖੱਡ ਬਣਾ ਕੇ ਜੇਸੀਬੀ ਮਸ਼ੀਨ ਦੇ ਨਾਲ ਲੋਕਾਂ ਦੇ ਟਰੈਕਟਰ ਟਰਾਲੀਆ ਵਿਚ ਰਾਤ ਨੂੰ ਰੇਤਾਂ ਭਰ ਕੇ ਚੋਰੀ-ਛੁਪਾ ਵੇਚ ਰਿਹਾ ਹੈ, ਜਿਨ੍ਹਾਂ ਨੇ ਮਹਿਕਮਾ ਮਾਇਨਿੰਗ ਵਿਭਾਗ ਤੋਂ ਕੋਈ ਵੀ ਮੰਨਜੂਰੀ ਹਾਸਲ ਨਹੀ ਕੀਤੀ ਜੇਕਰ ਹੁਣੇ ਹੀ ਜਮੀਨ ਪਰ ਰੇਡ ਕੀਤਾ ਜਾਵੇ ਤਾਂ ਮੌਕਾ ਪਰ ਲੋਕਾਂ ਦੀਆਂ ਟਰੈਕਟਰ ਟਰਾਲੀਆਂ ਵਿਚ ਖੇਤ ਵਿਚੋ ਰੇਤਾ ਚੋਰੀ ਛਿਪੇ ਲੋਡ ਕਰਵਾਉਂਦੇ ਹੋਏ ਸਮੇਤ ਨਾ ਮਾਲੂਮ ਟਰੈਕਟਰ ਟਰਾਲੀਆਂ ਦੇ ਚਾਲਕਾਂ ਅਤੇ ਹੋਰ ਵਿਅਕਤੀਆ ਸਮੇਤ ਰੰਗੇ ਹੱਥੀ ਕਾਬੂ ਆ ਸਕਦਾ ਹੈ ਜੋ ਇਤਲਾਹ ਮੋਹਤਬਰ ਅਤੇ ਭਰੋਸੇਯੋਗ ਹੋਣ ਕਰਕੇ ਉੱਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੌਰਾਨੇ ਤਫਤੀਸ਼ ਐੱਸਆਈ ਸਮਰਾਜ ਸਿੰਘ ਨੇ ਅਰੋਪੀ ਕਰਨਬੀਰ ਸਿੰਘ ਉਰਫ ਕਰਨ ਵਾਸੀ ਗੋਗੋਆਨੀ ਰੋਡ ਜੀਰਾ ਹਾਲ ਅਬਾਦ ਮੁੱਦਕੀ ਜਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਉਕਤ ਅਰੋਪੀ ਪਾਸੋ ਇਕ ਜੇਸੀਬੀ ਮਸ਼ੀਨ, ਇਕ ਟਰੈਕਟਰ ਸਵਰਾਜ 735 ਸਮੇਤ ਟਰਾਲੀ ਰੇਤਾ ਮਾਲ ਭਰੀ ਹੋਈ, ਟਰੈਕਟਰ ਅਰਜਨ (ਮਹਿੰਦਰਾ) ਸਮੇਤ ਟਰਾਲੇ ਦੋ ਖਾਲੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਅਰੋਪੀ ਖਿਲਾਫ਼ ਥਾਣਾ ਸਦਰ ’ਚ ਮਾਮਲਾ ਦਰਜ ਕਰਕੇ ਇਸ ਦੇ ਹੋਰ ਸਾਥੀਆਂ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।



