Punjab

ਨਹੀਂ ਘੱਟ ਹੋ ਰਹੀਆਂ ਦਰਿਆ ਨਾਲ ਲੱਗਦੇ ਲੋਕਾਂ ਦੀਆਂ ਮੁਸੀਬਤਾਂ

ਪੱਟੀ ਹਰੀਕੇ, 23 ਅਗਸਤ : ਹੈੱਡ ਵਰਕਸ ਤੋਂ ਡਾਊਨ ਸਟਰੀਮ ‘ਨਿਵਾਣ ਵਾਲੇ ਪਾਸੇ’ ਛੱਡੇ ਗਏ ਪਾਣੀ ਕਾਰਨ ਕਰੀਬ ਦਸ ਦਿਨਾਂ ਤੋਂ ਧੁੱਸੀ ਬੰਨ੍ਹ ਦੀ ਮਜਬੂਤੀ ਲਈ ਵੱਖ ਵੱਖ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਵੱਲੋਂ ਸੇਵਾ ਕਾਰਜ਼ ਚਲਾਏ ਰਹੇ ਹਨ। ਬੇਸ਼ੱਕ ਹੁਣ ਪਾਣੀ ਦਾ ਪੱਧਰ ਘਟਿਆ ਦੱਸਿਆ ਜਾ ਰਿਹਾ ਹੈ। ਪਰ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖਰਾਬ ਹੋ ਚੁੱਕੀ ਹੈ। ਬੰਨ੍ਹ ’ਤੇ ਬੈਠੇ ਪ੍ਰਭਾਵਿਤ ਲੋਕਾਂ ਦੇ ਪਸ਼ੂ ਧੰਨ ਲਈ ਪੰਜਾਬ ਸਰਕਾਰ ਵੱਲੋਂ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਉਥੇ ਹੀ ਸੰਪਰਦਾਵਾਂ ਵੱਲੋਂ ਲੰਗਰ ਸੇਵਾ ਨਿਰੰਤਰ ਚੱਲ ਰਹੀ ਹੈ। ਦੂਜੇ ਪਾਸੇ ਲੋਕਾਂ ਅੰਦਰ ਰੋਸ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਇਲਾਕੇ ਅੰਦਰ ਕੋਈ ਵੀ ਮੈਡੀਕਲ ਟੀਮ ਅਜੇ ਤੱਕ ਨਹੀਂ ਪਹੁੰਚੀ। ਬੀਤੇ ਦਿਨੀ ਇਥੇ ਪੰਜਾਬ ਸਰਕਾਰ ਦੇ ਨੁਮਾਇਦਿਆਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਸਨ। ਪਿੰਡ ਸਭਰਾ ਸਮੇਤ ਕੁੱਤੀਵਾਲਾ, ਘੁੱਲੇਵਾਲਾ, ਰਾਧਲਕੇ, ਝੁੱਗੀਆਂ, ਭੂਰਾ ਹਥਾੜ੍ਹ, ਭਾਣੇਕੇ, ਗੱਗੜਕੇ, ਜੱਲੋਕੇ, ਬੰਗਲਾ ਰਾਏ, ਕੋਟਬੁੱਢਾ, ਬੱਲੜਕੇ, ਭੋਜੋਕੇ, ਘੜੁੰਮ, ਗਦਾਈਕੇ ਅਤੇ ਡੂਮਣੀ ਵਾਲਾ ਪਿੰਡਾਂ ਦੀ ਸੈਂਕੜੇ ਏਕੜ ਫਸਲ ਪਾਣੀ ਨਾਲ ਪ੍ਰਭਾਵਿਤ ਹੋਈ ਹੈ। ਇਥੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਆਏ ਹੜ੍ਹ ਦੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਪਿੰਡਾਂ ਅੰਦਰ ਨੁਕਸਾਨ ਹੋਇਆ ਸੀ। ਡਰੇਨੇਜ਼ ਵਿਭਾਗ ਦੇ ਉੱਚ ਅਧਿਕਾਰੀ ਹਰ ਵਾਰ ਵਿਸ਼ਵਾਸ਼ ਦਿਵਾਉਦੇ ਹਨ ਕਿ ਅਗਲੇ ਫਲੱਡ ਸੀਜ਼ਨ ਤੋਂ ਪਹਿਲਾ ਇਸ ਧੁੱਸੀ ਬੰਨ੍ਹ ਦੇ ਨਾਜੁਕ ਸਥਾਨਾਂ ਦੀ ਪੱਥਰ ਲਗਾ ਕਿ ਮਰੁੰਮਤ ਕਰ ਦਿੱਤੀ ਜਾਵੇਗੀ। ਪਰ ਵਿਭਾਗ ਦੇ ਉੱਚ ਅਧਿਕਾਰੀ ਬਾਅਦ ਵਿਚ ਸਾਰ ਨਹੀਂ ਲੈਦੇ।

Related Articles

Leave a Reply

Your email address will not be published. Required fields are marked *

Back to top button