Punjab

ਨਹਿਰ ਵਿੱਚ ਡਿੱਗੀ ਨੂੰਹ ਦੇ ਮਾਮਲੇ ‘ਚ ਖੁਲਾਸਾ: ਬੱਚਾ ਨਾ ਹੋਣ ਕਾਰਨ ਸੱਸ ਨੇ ਹੀ ਕੀਤੀ ਸੀ ਵਾਰਦਾਤ

ਗੁਰਦਾਸਪੁਰ, 3 ਅਪ੍ਰੈਲ 2025 – ਗੁਰਦਾਸਪੁਰ ਦੀ ਬੱਬੇਹਾਲੀ ਨਹਿਰ ਦੇ ਪੁੱਲ ਤੇ 28 ਮਾਰਚ ਨੂੰ ਛੀਨਾ ਪਿੰਡ ਤੋਂ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਪਿੰਡ ਬਿਧੀਪੁਰ ਆਪਣੀ ਸੱਸ ਨਾਲ ਜਾ ਰਹੀ ਨੂੰਹ ਅਮਨਪ੍ਰੀਤ ਕੌਰ ਦੇ ਨਹਿਰ ਵਿੱਚ ਡਿੱਗਣ ਦੀ ਖਬਰ ਆਈ ਸੀ। ਉਸ ਵੇਲੇ ਉਸਦੀ ਸੱਸ ਰੁਪਿੰਦਰ ਕੌਰ ਨੇ ‌ਕਹਾਣੀ ਰਚੀ ਸੀ ਕਿ ਲੁਟੇਰਿਆਂ ਨਾਲ ਧੱਕਾ ਮੁੱਕੀ ਦੌਰਾਨ ਉਸਦੀ ਨੂੰਹ ਨਹਿਰ ਵਿੱਚ ਡਿੱਗ ਪਈ ਹੈ। ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਸੀ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਸੱਸ ਨੇ ਹੀ ਆਪਣੇ ਪੁੱਤ ਯਾਨੀ ਮ੍ਰਿਤਕਾ ਦੇ ਪਤੀ ‌ਅਕਾਸ਼ਦੀਪ ਸਿੰਘ  ਨਾਲ ਮਿਲ ਕੇ ਉਸ ਨੂੰ ਖੁਦ ਹੀ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ। ਪੁਲਿਸ ਨੇ ਮਾਂ-ਪੁੱਤ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਮਾਂ ਅਮਨਪ੍ਰੀਤ  ਅਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਮਨਪ੍ਰੀਤ ਦੀ ਸੱਸ ਵੱਲੋਂ ਲੁੱਟ ਦੀ ਜੋ ਕਹਾਣੀ ਦੱਸੀ ਗਈ ਸੀ, ਉਹ ਬਿਲਕੁਲ ਝੂਠ ਸੀ ਅਤੇ ਅਮਨਪ੍ਰੀਤ ਕੌਰ ਦੀ ਮਾ ਨੇ ਕਿਹਾ ਅਸੀ ਪਹਿਲਾਂ ਹੀ ਸੱਕ ਜਤਾਇਆ ਸੀ ਕਿ ਉਹਨਾਂ ਦੀ ਲੜਕੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਹੈ ਤੇ ‌ਇਸ ਵਿੱਚ ਉਸਦੀ ਸੱਸ ਅਤੇ ਸਹੁਰਾ ਪਰਿਵਾਰ ਦਾ ਹੱਥ ਹੋ ਸਕਦਾ ਹੈ। ਜੋ ਬਿਲਕੁਲ ਸੱਚ ਸਾਬਿਤ ਹੋਇਆ। ਉਹ ਸਾਡੇ ਬੇਟੀ ਨੂੰ ਬਾਰ ਬਾਰ ਬੱਚਾ ਨਾ ਹੋਣ ਦੇ ਤਾਹਨੇ ਮੇਹਣੇ  ਮਾਰਦੇ ਰਹਿਦੇ ਸੀ ਜਦੋ ਕਿ ਸਾਡੀ ਬੇਟੀ ਦੀ ਸ਼ਾਦੀ ਹੋਈ ਨੂੰ ਮਹਿਜ਼ ਅਜੇ 16 ਮਹੀਨੇ ਹੀ ਹੋਏ ਸਨ। ਉਨ੍ਹਾਂ ਨੇ ਕਿਹਾ ਅਜੇ ਤਾਂ ਸਾਡੀ ਬੇਟੀ ਦਾ ਚੂੜਾ ਵੀ ਨਹੀ ਸੀ ਲੱਥਾ ਤੇ ਇਨ੍ਹਾਂ ਨੇ ਬੱਚਾ ਨਾ ਹੋਣ ਦੇ ਕਾਰਣ ਸਾਡੀ ਬੇਟੀ ਮਾਰ ਦਿੱਤੀ ਅਸੀ ਚਾਹੁੰਦੇ ਹਾਂ ਕੇ ਆਰੋਪੀਆ ਨੂੰ ਫਾਂਸੀ ਦੀ ਸਜਾ ਹੋਵੇ ਅਤੇ ਸਾਨੂ ਇਨਸਾਫ ਮਿਲੇ। ਉਧਰ DSP ਮੋਹਨ ਸਿੰਘ  ਨੇ ਦੱਸਿਆ ਕਿ ਅਸਲ ਵਿੱਚ ਮਿਰਤਕਾ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਵਲੋਂ ਹੀ  ਆਪਣੇ ਬੇਟੇ ਅਕਾਸ਼ਦੀਪ ਨਾਲ ਮਿਲ ਕ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਇਸ ਦਾ ਕਾਰਣ ਇਹ ਸੀ ਕਿ ਮਿੱਰਤਕਾ ਦੇ ਅਜੇ ਕੋਈ ਬੱਚਾ ਨਹੀ ਹੋਈਆਂ ਅਤੇ ਮਿੱਰਕਤਾ ਦੇ ਪਰਿਵਾਰ ਕੋਲੋ ਹੋਰ ਦਹੇਜ ਦੀ ਮੰਗ ਵੀ ਕਰ ਰਹੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇਕੇ ਮਾਰ ਦਿੱਤਾ ਅਤੇ ਲੁੱਟ ਦੀ ਝੁੱਠੀ  ਕਹਾਣੀ ਬਣਾ ਕੇ ਪੁਲਿਸ ਅਤੇ ਸਾਰਿਆਂ ਨੂੰ ਗੁੰਮਰਾਹ ਕੀਤਾ  ਹੁਣ ਆਰੋਪੀ ਮਾਂ-ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button