Punjab

ਨਸ਼ੇ ਦੇ ਮਾਮਲੇ ’ਚ ਨਾਮਜ਼ਦ ਵਿਅਕਤੀ ਨੂੰ ਫੜ੍ਹਨ ਗਈ ਪੁਲਿਸ ਪਾਰਟੀ ’ਤੇ ਹਮਲਾ

ਥਾਣੇਦਾਰ ਦੀ ਵਰਦੀ ਨੁਕਸਾਨੀ; ਸੱਟਾਂ ਵੀ ਲਗਾਈਆਂ

ਪੱਟੀ, 26 ਅਕਤੂਬਰ : ਤਰਨਤਾਰਨ ਦੇ ਕਸਬਾ ਪੱਟੀ ਦੇ ਮੁਹੱਲਾ ਚੱਠੂਆਂ ’ਚ ਛਾਪੇਮਾਰੀ ਕਰਕੇ ਚੌਂਕੀ ਸਭਰਾ ਦੀ ਪੁਲਿਸ ਨੇ ਨਸ਼ੇ ਦੇ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਨੂੰ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਤਾਂ ਉਸਦੇ ਪਰਿਵਾਰ ਵਾਲਿਆਂ ਨੇ ਕਥਿਤ ਤੌਰ ’ਤੇ ਪੁਲਿਸ ਪਾਰਟੀ ਉੱਪਰ ਧਾਵਾ ਬੋਲ ਦਿੱਤਾ ਤੇ ਕਾਬੂ ਕੀਤਾ ਵਿਅਕਤੀ ਫਰਾਰ ਹੋ ਗਿਆ। ਪੁਲਿਸ ਦੀ ਵਰਦੀ ਨੂੰ ਨੁਕਸਾਨ ਪਹੁੰਚਾਉਣ ਅਤੇ ਥਾਣੇਦਾਰ ਨੂੰ ਸੱਟਾਂ ਲਾਗਉਣ ਦਾ ਵੀ ਦੋਸ਼ ਲਗਾਇਆ ਹੈ। ਜਿਸਦੇ ਚੱਲਦਿਆਂ ਫਰਾਰ ਹੋਏ ਵਿਅਕਤੀ ਸਮੇਤ ਉਸਦੇ ਤਿੰਨ ਹੋਰ ਪਰਿਵਾਰਕ ਮੈਂਬਰਾਂ ’ਤੇ ਕੇਸ ਦਰਜ ਕਰਕੇ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਚੌਂਕੀ ਸਭਰਾ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਪੱਟੀ ਵਿੱਚ ਦਰਜ ਨਸ਼ੇ ਦੇ ਕੇਸ ’ਚ ਨਾਮਜ਼ਦ ਕਰਨਦੀਪ ਸਿੰਘ ਕਰਨ ਉਰਫ ਕਰਨਬੀਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਉਹ ਪੁਲਿਸ ਪਾਰਟੀ ਸਮੇਤ ਉਸਦੇ ਘਰ ਮੁਹੱਲਾ ਚੱਠੂਆਂ ਪੱਟੀ ਪੁੱਜੇ ਤਾਂ ਕਰਨ ਪਿਸਟਲ ਅਤੇ ਕਾਰਤੂਸਾਂ ਸਮੇਤ ਕਾਬੂ ਆ ਗਿਆ। ਜਦੋਂ ਕਿ ਉਸ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਹੋਏ। ਇਸੇ ਦੌਰਾਨ ਉਸਦੀ ਪਤਨੀ ਹਰਵਿੰਦਰ ਕੌਰ, ਪਿਤਾ ਸੁਖਦੇਵ ਸਿੰਘ ਅਤੇ ਦਾਦਾ ਕਰਤਾਰ ਸਿੰਘ ਨੇ ਪੁਲਿਸ ਪਾਰਟੀ ’ਤੇ ਹਮਲਾ ਕਰਦਿਆਂ ਉਸਦੀ ਵਰਦੀ ਨੂੰ ਨੁਕਸਾਨ ਪਹੁੰਚਾਇਆ ਅਤੇ ਬਾਹਾਂ ਤੇ ਹੱਥਾਂ ਉੱਪਰ ਨਹੁੰ ਮਾਰ ਕੇ ਸੱਟਾਂ ਵੀ ਲਗਾ ਦਿੱਤੀਆਂ। ਇਸ ਹਮਲੇ ਦੌਰਾਨ ਕਰਨਦੀਪ ਸਿੰਘ ਕਰਨ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ 7.62 ਐੱਮਐੱਮ ਦਾ ਪਿਸਟਲ, ਦੋ ਕਾਰਤੂਸ ਅਤੇ ਦੋ ਮੋਬਾਈਲ ਮੌਕੇ ਤੋਂ ਕਬਜ਼ੇ ਵਿੱਚ ਲੈਣ ਦੇ ਨਾਲ ਹਰਵੰਦਰ ਕੌਰ, ਸੁਖਦੇਵ ਸਿੰਘ ਤੇ ਕਰਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂਕਿ ਕਰਨਦੀਪ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button