Punjab

ਨਸ਼ੀਲੇ ਪਾਊਡਰ ਤੇ ਪਿਸਤੌਲ ਸਮੇਤ ਨਸ਼ਾ ਤਸਕਰ ਕਾਬੂ

ਕੋਹਾੜਾ, 5 ਅਗਸਤ : ਥਾਣਾ ਜਮਾਲਪੁਰ ਅਤੇ ਚੌਕੀ ਮੁੰਡੀਆਂ ਪੁਲਿਸ ਵੱਲੋ ਇੱਕ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਨੂੰ ਰਾਮਨਗਰ ਲੱਕੀ ਕਾਲੋਨੀ ਤੋਂ 50 ਗਾ੍ਮ ਨਸ਼ੀਲਾ ਪਾਊਡਰ ਅਤੇ 30 ਬੋਰ ਪਿਸਤੌਲ ਸਮੇਤ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਕਾਬੂ ਕੀਤੇ ਨੌਜਵਾਨ ਦੀ ਪਛਾਣ ਰਾਜ ਪਾਂਡੇ ਵਾਸੀ ਤਾਜਪੁਰ ਨਵੀਂ ਕਾਲੋਨੀ ਹਾਲ ਵਾਸੀ ਰਾਮਨਗਰ ਲੱਕੀ ਕਾਲੋਨੀ ਦੇ ਰੂਪ ਵਿੱਚ ਹੋਈ ਹੈ। ਥਾਣਾ ਜਮਾਲਪੁਰ ਦੇ ਐੱਸਐੱਚਓ ਬਲਵਿੰਦਰ ਕੌਰ ਨੇ ਦੱਸਿਆ ਕਿ ਚੌਕੀ ਮੁੰਡੀਆਂ ਇੰਚਾਰਜ ਸੁਰਜੀਤ ਸਿੰਘ ਸੈਣੀ ਪੁਲਿਸ ਟੀਮ ਨਾਲ ਰਾਮ ਨਗਰ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਸ਼ਾ ਤਸਕਰ ਰਾਜ ਪਾਂਡੇ ਇਲਾਕਾ ਲੱਕੀ ਕਲੋਨੀ ਵਿੱਚ ਮੋਟਰਸਾਈਕਲ ’ਤੇ ਨਸ਼ਾ ਸਪਲਾਈ ਕਰਨ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਨਸ਼ਾ ਤਸਕਰ ਰਾਜ ਪਾਂਡੇ ਨੂੰ ਪਿਸਤੌਲ ਤੇ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ। ਚੌਕੀ ਇੰਚਾਰਜ ਸੁਰਜੀਤ ਸੈਣੀ ਨੇ ਦੱਸਿਆ ਕਿ ਕਾਬੂ ਨਸ਼ਾ ਤਸਕਰ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਕਰਦਾ ਸੀ। ਮੁਲਜ਼ਮ ਖਿਲਾਫ ਪਹਿਲਾਂ ਵੀ ਥਾਣਾ ਜਮਾਲਪੁਰ ਵਿੱਚ ਨਸ਼ਾ ਤਸਕਰੀ ਦੇ 4 ਮਾਮਲੇ ਤੇ 3 ਹੋਰ ਨਾਜਾਇਜ ਅਸਲੇ ਵਰਗੇ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਰਿਮਾਂਡ ’ਤੇ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button