
ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 16 ਫਰਵਰੀ- ਸਰਹੱਦੀ ਕਸਬਾ ਮਮਦੋਟ ਦੇ ਨਾਲ ਲੱਗਦੀ ਬਸਤੀ ਅਮਰੀਕ ਸਿੰਘ ਵਾਲੀ, ਪਿੰਡ ਚੱਕ ਘੁਬਾਈ ਉਰਫ ਤਰਾਂ ਵਾਲੀ ਦਾ ਨਵਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਕੱਲ੍ਹ ਵਾਲੇ ਜਹਾਜ਼ ਵਿਚ ਵਾਪਸ ਨਹੀ ਆ ਸਕਿਆ, ਜਦਕਿ ਕੱਲ ਦੇ ਜਹਾਜ਼ ਵਿਚ ਵਾਪਸ ਆਉਣ ਵਾਲੇ 119 ਭਾਰਤੀਆਂ ਦੀ ਸੂਚੀ ਵਿਚ ਉਸ ਦਾ ਨਾਮ ਸ਼ਾਮਿਲ ਸੀ।ਨਵਦੀਪ ਸਿੰਘ ਦੇ ਪਰਿਵਾਰਕ ਮੈਂਬਰ ਉਸ ਨੂੰ ਲੈਣ ਲਈ ਅਮ੍ਰਿਤਸਰ ਹਵਾਈ ਅੱਡੇ ‘ਤੇ ਵੀ ਪਹੁੰਚ ਗਏ ਸਨ। ਉਸ ਦੇ ਚਾਚਾ ਜਗੀਰ ਸਿੰਘ ਨੇ ਦੱਸਿਆ ਕਿ ਜਹਾਜ਼ ਵਿਚੋ ਬਾਹਰ ਆਏ ਉਸ ਦੇ ਸਾਥੀਆਂ ਨੇ ਦੱਸਿਆ ਕਿ ਤੇਜ਼ ਬੁਖਾਰ ਹੋਣ ਕਾਰਨ ਨਵਦੀਪ ਸਿੰਘ ਨੂੰ ਜਹਾਜ਼ ਵਿਚ ਸਵਾਰ ਨਹੀ ਕੀਤਾ ਗਿਆ।



