Punjab

ਨਰਸਰੀਆਂ ਤੇ ਉਸਾਰੀ ਅਧੀਨ ਇਮਾਰਤਾ ‘ਤੇ ਡਰਾਈ ਡੇ ਮਨਾਇਆ ਗਿਆ

ਬਾਲ ਕਿਸ਼ਨ

ਫ਼ਿਰੋਜ਼ਪੁਰ, 8 ਅਗਸਤ : ਪੰਜਾਬ ਸਰਕਾਰ ਦੇ ਦਿੱਤੇ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਜੀ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾ: ਸ਼ਮਿੰਦਰ ਪਾਲ ਦੇ ਹੁਕਮਾਂ ਸਦਕਾ ਅੱਜ ਫਿਰੋਜਪੁਰ ਦੀਆ ਨਰਸਰੀਆਂ ਤੇ ਉਸਾਰੀ ਅਧੀਨ ਇਮਾਰਤਾ ਤੇ ਡੇਂਗੂ ਦੇ ਲਾਰਵੇ ਸਬੰਧੀ ਡਰਾਈ ਡੇ ਮਨਾਇਆ ਗਿਆ, ਜਿਸ ਸਬੰਧੀ ਨਰਿੰਦਰ ਸ਼ਰਮਾ ਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਡੇਂਗੂ ਬਹੁਤ ਹੀ ਭਿਆਨਕ ਬਿਮਾਰੀ ਹੈ. ਇਹ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ. ਇਹ ਮੱਛਰ ਆਮ ਤੌਰ ‘ਤੇ ਸਾਫ ਤੇ ਖੜ੍ਹੇ ਪਾਣੀ ਵਿੱਚ ਪੈਂਦਾ ਹੁੰਦਾ ਹੈ. ਇਹ ਮੱਛਰ ਆਮ ਤੌਰ ‘ਤੇ ਦਿਨ ਸਮੇਂ ਕੱਟਦਾ ਹੈ. ਇਸ ਵਿੱਚ ਤੇਜ਼ ਬੁਖਾਰ ਚੜਨਾ ਤੇਜ਼ ਸਿਰ ਦਰਦ ਮੂੰਹ ਤੇ ਮਸੂੜਿਆ ਰਾਹੀਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਡੇਂਗੂ ਦੇ ਬੁਖਾਰ ਨਾਲ ਕਈ ਵਾਰ ਮਰੀਜ਼ ਦੇ ਸੈਲ ਬਹੁਤ ਜਿਆਦਾ ਘੱਟ ਜਾਂਦੇ ਹਨ, ਜਿਸ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ. ਸਾਨੂੰ ਡੇਂਗੂ ਬੁਖਾਰ ਤੋਂ ਬਚਣ ਲਈ ਡੇਂਗੂ ਲਾਰਵੇ ਦੀ ਪੈਦਾਵਾਰ ਨੂੰ ਰੋਕਣਾ ਚਾਹੀਦਾ ਹੈ। ਉਨਾਂ ਨੇ ਦੱਸਿਆ ਡੇਂਗੂ ਲਾਰਵਾ ਆਸੇ-ਪਾਸੇ ਪਏ ਡਿਸਪੋਜ਼ਲ ,ਘਰਾਂ ਵਿੱਚ ਫਰਿਜਾਂ ਦੀ ਟ੍ਰੇਆਂ,ਕੂਲਰਾਂ ,ਛੱਤ ਤੇ ਪਏ ਕੁਬਾੜ ਪੁਰਾਣੇ ਟਾਇਰ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਹੋਣ ਨਾਲ ਡੇਂਗੂ ਲਾਰਵਾ ਪੈਦਾ ਹੋ ਜਾਂਦਾ ਹੈ, ਜਿਸ ਨਾਲ ਡੇਂਗੂ ਮੱਛਰ ਬਣ ਕੇ ਡੇਂਗੂ ਵਰਗੀ ਭਿਆਨਕ ਬਿਮਾਰੀ ਫੈਲ ਜਾਂਦੀ ਹੈ. ਅਖੀਰ ਵਿੱਚ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਡੇਂਗੂ ਬੁਖਾਰ ਹੁੰਦਾ ਹੈ ਤਾਂ ਉਹ ਆਪਣਾ ਟੈਸਟ ਤੇ ਇਲਾਜ ਸਰਕਾਰੀ ਸਿਵਲ ਹੋਸਪੀਟਲ ਫਿਰੋਜ਼ਪੁਰ ਵਿਖੇ ਕਰਵਾ ਸਕਦਾ ਹੈ ਜੋ ਕੀ ਬਿਲਕੁਲ ਮੁਫ਼ਤ ਹੁੰਦਾ ਹੈ। ਇਸ ਮੌਕੇ ਸਾਹਿਲ ਸੁਖਨਪ੍ਰੀਤ ਦਾਨਿਸ਼ ਆਦਿ ਮੌਜੂਦ ਸੀ।

Related Articles

Leave a Reply

Your email address will not be published. Required fields are marked *

Back to top button