Punjab

ਨਡਾਲਾ ਦੀ ਵਿਆਹੁਤਾ ਔਰਤ ਦੀ ਇਟਲੀ ’ਚ ਮੌਤ, ਕੁਝ ਦਿਨਾਂ ਤੋਂ ਸੀ ਬਿਮਾਰ

ਨਡਾਲਾ, 1 ਅਗਸਤ : ਜ਼ਿਲ੍ਹਾ ਕਪੂਰਥਲਾ ਦੇ ਨਡਾਲਾ ਕਸਬੇ ਨਾਲ ਸਬੰਧਤ ਵਿਆਹੁਤਾ ਔਰਤ ਦੀ ਇਟਲੀ ਵਿਚ ਮੌਤ ਹੋਣ ਬਾਰੇ ਦੁਖਦ ਖ਼ਬਰ ਮਿਲੀ ਹੈ। ਇਟਲੀ ਵਿਚ ਰਹਿ ਰਹੇ ਨਡਾਲਾ ਨਿਵਾਸੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੀ ਪਤਨੀ ਕਾਜਲ ਸ਼ਰਮਾ (ਉਮਰ 38 ਸਾਲ) ਇਕ ਹਫਤਾ ਪਹਿਲਾਂ ਅਚਾਨਕ ਬਿਮਾਰ ਹੋ ਗਈ ਸੀ। ਬਿਮਾਰੀ ਕਾਰਨ ਉਹ ਹਸਪਤਾਲ ਵਿਚ ਦਾਖਲ ਸੀ, ਜਿੱਥੇ ਇਲਾਜ ਦੌਰਾਨ ਉਸ ਦਾ ਦੇਹਾਂਤ ਹੋ ਗਿਆ। ਸੰਦੀਪ ਕੁਮਾਰ ਅਨੁਸਾਰ ਪਰਿਵਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਾਜਲ ਦਾ ਸਸਕਾਰ ਇਟਲੀ ਵਿਚ ਹੀ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button