ਨਗਰ ਨਿਗਮ ਦੀ ਸਖ਼ਤਾਈ- ਸਮਾਧ ਰੋਡ ‘ਤੇ ਦੁਕਾਨਾਂ ਅੱਗੇ ਕੂੜੇ ਦੇ ਢੇਰ ਲਗਾਉਣ ਵਾਲੇ ਦੁਕਾਨਦਾਰਾਂ ਦੇ 7 ਚਲਾਨ ਕੱਟੇ

ਬਟਾਲਾ, 11 ਜੂਨ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਨਗਰ ਨਿਗਮ, ਬਟਾਲਾ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਨਗਰ ਨਿਗਮ ਬਟਾਲਾ ਵਲੋਂ ਇਸ ਬਾਬਤ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਸ੍ਰੀਮਤੀ ਪ੍ਰਭਜੋਤ ਕੋਰ ਇੰਨਫਰਮੈਸ਼ਨ ਐਜੂਕੇਸ਼ਨ ਕਮਿਓਨਿਕੇਸ਼ਨ ਅਤੇ ਕੇਪੋਸੀਟੀ ਬਿਲਡਿੰਗ ਐਕਸਪਰਟ ਦੀ ਅਗਵਾਈ ਵਿੱਚ ਟੀਮ ਗਠਿਤ ਕੀਤੀ ਗਈ ਹੈ। ਟੀਮ ਵਿੱਚ ਸ਼ਾਮਲ ਸ਼੍ਰੀ ਅਮਰੀਕ ਸਿੰਘ ਸੁਪਰਵਾਈਜਰ (ਮੋਨੀਟਰਿੰਗ)ਪੀ.ਐਮ.ਆਈ.ਡੀ.ਸੀ. ਸ਼੍ਰੀ ਕੁਲਦੀਪ ਸਿੰਘ ਕਮਿਊਨਟੀ ਫੈਸੀਲੇਟਰ ਸ੍ਰੀਮਤੀ ਜਸਵਿੰਦਰ ਕੋਰ ਮੋਟੀਵੇਟਰ, ਸ਼੍ਰੀ ਸਵਰੂਪ ਸਿੰਘ ਮੋਟੀਵੇਟਰ ਅਤੇ ਸ਼੍ਰੀ ਰੋਹਿਤ ਮੋਟੀਵੇਟਰ ਵੱਲੋ ਰੋਜਾਨਾ ਸ਼ਹਿਰ ਵਿੱਚ ਸਾਫ਼ ਸਫਾਈ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ। ਸ੍ਰੀਮਤੀ ਪ੍ਰਭਜੋਤ ਕੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋ ਕੀਤੀ ਚੈਕਿੰਗ ਦੌਰਾਨ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਤਹਿਤ ਸਮਾਧ ਰੋਡ ‘ਕੇ ਆਪਣੀਆਂ ਦੁਕਾਨਾਂ ਦੇ ਅੱਗੇ ਕੂੜੇ ਦੇ ਢੇਰ ਲਗਾਉਣ ਅਤੇ ਡਸਟਬੀਨ ਨਾ ਰੱਖਣ ਵਾਲੇ ਦੁਕਾਨਦਾਰਾਂ ਦੇ 07 ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਟੀਮ ਵਲੋਂ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ/ਦੁਕਾਨਾਂ ਦੇ ਬਾਹਰ ਕੂੜਾ ਨਾ ਸੂਟਣ ਅਤੇ ਡਸਟਬੀਨ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੂੜਾ ਨਾ ਸੁੱਟਣ, ਡਸਟਬੀਨ ਰੱਖੇ ਜਾਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਟੀਮਾਂ ਦਾ ਸਹਿਯੋਗ ਕੀਤਾ ਜਾਵੇ।



