ਧਾਰਮਿਕ ਭਾਵਨਾ ਭੜਕਾਉਣ ਦੇ ਮਸਲੇ ਆਦਿ ਧਰਮ ਸਮਾਜ ਵੱਲੋਂ ਐੱਸ.ਐੱਸ.ਪੀ ਨੂੰ ਸੌਂਪਿਆ ਮੰਗ ਪੱਤਰ
ਧਰਮ ਦੂਤ ਦਰਸ਼ਨ ਰਤਨ ਰਾਵਣ ’ਤੇ ਅਪਮਾਨਜਨਕ ਟਿੱਪਣੀ ਕਰਕੇ ਕੀਤਾ ਜਾ ਰਿਹਾ ਦੇਸ਼ ਦਾ ਮਾਹੌਲ ਖਰਾਬ- ਭੰਗੀ, ਦਾਨਵ

ਫ਼ਿਰੋਜ਼ਪੁਰ, 30 ਜੂਨ : ਆਦਿ ਧਰਮ ਸਮਾਜ ਦੇ ਮੁੱਖ ਸੰਚਾਲਕ ਧਰਮਦੂਤ ਸ਼ੁਕਰਆਚਾਰਿਆ ਦਰਸ਼ਨ ਰਤਨ ਰਾਵਣ ਖ਼ਿਲਾਫ਼ ਸੋਸ਼ਲ ਮੀਡੀਆ ਆਦਿ ਸਾਈਟਾਂ ’ਤੇ ਗਲਤ ਪ੍ਰਚਾਰ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਰੋਸ ਵਜੋਂ ਅੱਜ ਆਦਿ ਧਰਮ ਸਮਾਜ ਫ਼ਿਰੋਜ਼ਪੁਰ ਦੇ ਆਗੂਆਂ ਦੇ ਇਕ ਵਫਦ ਨੇ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨੂੰ ਮਿਲ ਅਪਮਾਨਜਨਕ ਟਿੱਪਣੀ ਲਿਖਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਆਦਿ ਧਰਮ ਸਮਾਜ (ਆਧਸ) ਦੇ ਆਗੂ ਸ਼ਾਮ ਲਾਲ ਭੰਗੀ, ਮੁੱਖਾ ਦਾਨਵ ਸ਼ੇਰ ਖਾਂ ਨੇ ਕਿਹਾ ਕਿ ਆਦਿ ਧਰਮ ਸਮਾਜ ਦੇ ਮੁੱਖ ਸੰਚਾਲਕ ਨੇ ਆਪਣਾ ਜੀਵਨ ਸਮਾਜ ਨੂੰ ਸਮਰਪਿਤ ਕਰਦੇ ਹੋਏ ਵਾਲਮੀਕਨ ਕੌਮ ਨੂੰ ਨਸ਼ਿਆਂ ਅੰਧ ਵਿਸ਼ਵਾਸ ਅਤੇ ਅਨਪੜਤਾ ਤੋਂ ਦੂਰ ਲਿਜਾ ਕੇ ਸਿੱਖਿਅਤ ਹੋ ਅਧਿਕਾਰੀ ਬਣਨ ਦਾ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਪੂਰੇ ਵਿਸ਼ਵ ’ਚ ਸਿੱਖਿਆ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ੁਕਰਾਚਾਰਿਆ ਦਰਸ਼ਨ ਰਤਨ ਰਾਵਣ ਦੇ ਭਰਾ ਆਨੰਦ ਰਕਸ਼ਕ ਦੇ ਪਰਿਵਾਰ ਵਿਚ ਉਸ ਦੇ ਬੇਟੇ ਨਾਲ ਫ਼ਰੀਦਕੋਟ ਦੀ ਇੱਕ ਲੜਕੀ ਨਾਲ ਵਿਆਹ ਹੋਇਆ ਹੈ, ਜੋ ਕਿ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਦੀਪ ਦਸ਼ਾਨੰਦ ਉਰਫ਼ ਦੀਪਕ ਕਾਲਾ ਦੀ ਭੂਆ ਦੀ ਕੁੜੀ ਹੈ। ਉਨ੍ਹਾਂ ਦੱਸਿਆ ਕਿ ਆਨੰਦ ਰਕਸ਼ਕ ਦੇ ਲੜਕੇ ਦਾ ਫ਼ਰੀਦਕੋਟ ਵਾਸੀ ਲੜਕੀ ਨਾਲ ਵਿਆਹ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਕਿਸੇ ਗੱਲੋਂ ਪਰਿਵਾਰਕ ਝਗੜਾ ਰਹਿਣ ਲੱਗ ਗਿਆ, ਜਿਸ ਦਾ ਕੇਸ ਅਦਾਲਤ ਵਿੱਚ ਚੱਲਦਾ ਪਿਆ ਹੈ। ਸ਼ਾਮ ਲਾਲ ਭੰਗੀ ਤੇ ਮੁੱਖਾ ਦਾਨਵ ਨੇ ਕਿਹਾ ਕਿ ਇਸ ਮਸਲੇ ਦੇ ਵਿਚ ਆਦਿ ਧਰਮ ਸਮਾਜ ਦੇ ਮੁਖੀ ਦਰਸ਼ਨ ਰਤਨ ਰਾਵਣ ਦਾ ਕੋਈ ਲੈਣ–ਦੇਣ ਨਹੀਂ ਅਤੇ ਨਾ ਹੀ ਇਸ ਮਸਲੇ ਦੇ ਵਿਚ ਉਨ੍ਹਾਂ ਖ਼ਿਲਾਫ਼ ਕੋਈ ਮੁਕੱਦਮਾ ਦਰਜ ਹੋਇਆ ਹੈ, ਪਰ ਫ਼ਿਰੋਜ਼ਪੁਰ ਦੇ ਵਾਸੀ ਦੀਪ ਦਸ਼ਾਨੰਦ ਉਰਫ਼ ਦੀਪਕ ਕਾਲਾ ਧਰਮ ਦੂਤ ਸ਼ੁਕਰਾਚਾਰਯ ਦਰਸ਼ਨ ਰਾਵਣ ਖ਼ਿਲਾਫ਼ ਫੇਸਬੁੱਕ ਆਦਿ ਸੋਸ਼ਲ ਸਾਈਟਾਂ ’ਤੇ ਅਪਮਾਨਜਨਕ ਗੱਲਾਂ ਲਿਖ ਰਿਹਾ ਹੈ, ਜਿਸ ਕਾਰਨ ਵਾਲਮੀਕਨ ਸਮਾਜ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੇਸ ਅਦਾਲਤ ਵਿਚ ਚੱਲਾ ਗਿਆ ਹੈ, ਉਸਦਾ ਨਿਪਟਾਰਾ ਵੀ ਅਦਾਲਤ ਵਿਚ ਹੋਵੇਗਾ, ਪਰ ਦੀਪ ਦਸ਼ਾਨੰਦ ਉਰਫ਼ ਦੀਪਕ ਕਾਲਾ, ਉਸ ਦੇ ਸਾਥੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਜਾਣ–ਬੁਝ ਕੇ ਸ਼ੁਕਰਾਚਾਰਿਆ ਦਰਸ਼ਨ ਰਤਨ ਰਾਵਣ ਜੀ ਦੀ ਛਵੀ ਨੂੰ ਖਰਾਬ ਕਰਨ ਲਈ ਗਲਤ ਇਲਜਾਮ ਲਾਏ ਜਾ ਰਹੇ ਹਨ, ਜਿਸ ਨਾਲ ਸੰਗਤਾਂ ਦੇ ਮਨਾਂ ਉੱਪਰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਿ ਫ਼ਿਰੋਜ਼ਪੁਰ ਅਤੇ ਪੂਰੇ ਦੇਸ਼ ਦਾ ਗਲਤ ਬਿਆਨਬਾਜ਼ੀ ਲਿਖ ਮਾਹੌਲ ਖਰਾਬ ਕਰਨ ਵਾਲੇ ਦੀਪ ਦਸ਼ਾ ਨੰਦ ਉਰਫ਼ ਦੀਪਕ ਕਾਲਾ, ਉਸਦੇ ਪਰਿਵਾਰਕ ਮੈਂਬਰ ਤੇ ਉਸਦੇ ਸਾਥੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਦਰਸ਼ਨ ਮੰਡ, ਮੁਕੇਸ਼ ਮੇਘਨਾਥ, ਰਾਜੇਸ਼ ਬਿੱਟੂ ਗਿੱਲ, ਸੋਨੂੰ ਸਭਰਵਾਲ, ਵਿਕਰਮ ਚੰਡਾਲੀਆ, ਅਜੈ ਚੰਡਾਲੀਆ, ਅਰੁਣ ਸੰਗੇਲਿਆ ਆਦਿ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।



