Punjab

ਧਾਰਮਿਕ ਬੋਰਡ ਪਾੜਨ ’ਤੇ ਹੰਗਾਮਾ

ਜਲੰਧਰ, 2 ਅਕਤੂਬਰ : ਗਾਂਧੀ ਕੈਂਪ ਨੇੜੇ ਸਥਿਤ ਕਬੀਰ ਨਗਰ ’ਚ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਨਾਲ ਸਬੰਧਤ ਧਾਰਮਿਕ ਬੋਰਡ ਨੂੰ ਪਾੜੇ ਜਾਣ ਦੇ ਮਾਮਲੇ ’ਚ ਸੋਮਵਾਰ ਸਵੇਰੇ ਹੰਗਾਮਾ ਹੋ ਗਿਆ। ਸਥਾਨਕ ਨਿਵਾਸੀਆਂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਤੇ ਇਸ ਪਿੱਛੇ ਸ਼ਰਾਰਤੀ ਅਨਸਰਾਂ ਦਾ ਹੱਥ ਹੈ। ਲੋਕਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰੀ ਧਾਰਮਿਕ ਬੋਰਡ ਪਾੜੇ ਜਾ ਚੁੱਕੇ ਹਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਫੜ ਕੇ ਸਖਤ ਕਾਰਵਾਈ ਕੀਤੀ ਜਾਵੇ। ਵਾਰਡ-68 ਦੇ ਕੌਂਸਲਰ ਦੇ ਵੱਡੇ ਭਰਾ ਦੀਪਕ ਮਾਣਕ ਨੇ ਦੱਸਿਆ ਕਿ ਬੋਰਡ ਰਾਤ ਵੇਲੇ ਲਗਾਇਆ ਗਿਆ ਸੀ ਪਰ ਸਵੇਰ ਹੁੰਦਿਆਂ ਪਾੜ ਦਿੱਤਾ ਗਿਆ। ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇਕ ਧਾਰਮਿਕ ਸਮਾਗਮ ਸਬੰਧੀ ਬੋਰਡ ਪਾੜਿਆ ਗਿਆ ਸੀ ਤੇ ਇਸ ਮਾਮਲੇ ’ਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਹੁਣ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣ ’ਚ ਲੱਗੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button