
ਫ਼ਿਰੋਜ਼ਪੁਰ, 6 ਮਾਰਚ (ਜਸਵਿੰਦਰ ਸਿੰਘ ਸੰਧੂ)– ਕੈਂਟ ਦੇ ਆਜ਼ਾਦ ਚੋਂਕ ’ਚ ਧਾਰਮਿਕ ਪ੍ਰੋਗਰਾਮ ਵਿਚ ਝਾਕੀਆਂ ਕੱਢਣ ਦੇ ਝਗੜੇ ਦੀ ਰੰਜ਼ਿਸ਼ ਨੂੰ ਲੈ ਕੇ ਇਕ ਵਿਅਕਤੀ ਦੇ ਥੱਪੜ ਮਾਰਨ ਅਤੇ ਪਿਸਟਲ ਨਾਲ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 5 ਵਿਅਕਤੀਆਂ ਖਿਲਾਫ 125, 190, 191 (3) ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਚਿਰਾਗ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 14 ਗਲੀ ਨੰਬਰ 1 ਖਲਾਸੀ ਲਾਇਨ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਧਾਰਮਿਕ ਪ੍ਰੋਗਰਾਮ ਵਿਚ ਝਾਕੀਆਂ ਕੱਢਣ ਨੂੰ ਲੈ ਕੇ ਉਸ ਦਾ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ। ਚਿਰਾਗ ਨੇ ਦੱਸਿਆ ਕਿ ਇਸੇ ਝਗੜੇ ਦੀ ਰੰਜ਼ਿਸ਼ ਦੇ ਚੱਲਦਿਆਂ ਦੋਸ਼ੀਅਨ ਪਵਨ ਸ਼ਰਮਾ ਪੁੱਤਰ ਡਾ. ਕੁਲਭੂਸ਼ਨ ਸੌਰਵ, ਡਾ. ਕੁਲਭੂਸ਼ਨ ਸੌਰਵ, ਸ਼ਰਮਾ ਕਬਾੜੀਆ ਵਾਸੀਅਨ ਘੁਮਿਆਰ ਮੰਡੀ ਕੈਂਟ ਫਿਰੋਜ਼ਪੁਰ, ਇੰਦਰ ਵਾਸੀ ਬਾਕੇਂ ਬਿਹਾਰੀ ਗਲੀ ਕੈਂਟ ਫਿਰੋਜ਼ਪੁਰ ਅਤੇ ਸੰਦੀਪ ਕੇਅਰ ਆਫ ਆਸ਼ੀਰਵਾਦ ਲੈਬਾਟਰੀ ਕੈਂਟ ਫਿਰੋਜ਼ਪੁਰ ਉਸ ਨਾਲ ਬਹਿਸਬਾਜੀ ਕਰਦੇ ਹੋਏ ਹੱਥੋਂਪਾਈ ਹੋ ਗਏ ਤੇ ਉਸ ਦੇ ਥੱਪੜ ਮਾਰੇ ਤੇ ਦੋਸ਼ੀ ਸੌਰਵ ਨੇ ਆਪਣੇ ਪਿਸਟਲ ਦਾ ਹਵਾਈ ਫਾਇਰ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



