Punjab

ਦੋ ਵਿਅਕਤੀਆਂ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੀਤੀ ਖੁਦਕੁਸ਼ੀ

ਪਟਿਆਲਾ, 26 ਨਵੰਬਰ : ਬੀਤੀ ਰਾਤ ਪਟਿਆਲਾ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਵੱਖ-ਵੱਖ ਇਲਾਕਿਆਂ ਦੇ ਦੋ ਵਿਅਕਤੀਆਂ ਨੇ ਖੁਦਕੁਸ਼ੀ ਕਰ ਲਈ। ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਉਸੇ ਰਾਤ ਬਰਾਮਦ ਹੋ ਗਈ ਹੈ ਜਦੋਂਕਿ ਪਸਿਆਣਾ ਨਹਿਰ ’ਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਮੰਗਲਵਾਰ ਸਵੇਰੇ ਖਨੌਰੀ ਖੇਤਰ ਤੋਂ ਬਰਾਮਦ ਕੀਤੀ ਗਈ। ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸੰਗਰੂਰ ਦੇ ਸੰਤ ਨਗਰ ਮਹਾਲਾਂ ਰੋਡ ਦੇ ਰਹਿਣ ਵਾਲੇ 45 ਸਾਲਾ ਅਮਰਜੀਤ ਸਿੰਘ ਨੇ ਪਸਿਆਣਾ ਨਹਿਰ ਦੇ ਪੁੱਲ ਤੋਂ ਛਾਲ ਮਾਰ ਦਿੱਤੀ। ਉਸ ਦਾ ਸਕੂਟਰ ਅਤੇ ਮੋਬਾਈਲ ਫੋਨ ਨਹਿਰ ਦੇ ਕੰਢੇ ਤੋਂ ਮਿਲਿਆ, ਜਿਸ ਕਾਰਨ ਭਾਲ ਸ਼ੁਰੂ ਕੀਤੀ। ਪਰਿਵਾਰ ਨੇ ਪਸਿਆਣਾ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਾਗੀ ਦੀ ਰਿਪੋਰਟ ਦਰਜ ਕਰਵਾਈ। ਲਾਸ਼ ਖਨੌਰੀ ਨਹਿਰ ਤੋਂ ਬਰਾਮਦ ਕਰਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਅਮਰਜੀਤ ਸਿੰਘ, ਲੱਕੜ ਦਾ ਮਿਸਤਰੀ ਸੀ। ਉਸ ਦੀਆਂ ਤਿੰਨ ਧੀਆਂ ਹਨ ਅਤੇ ਅਜੇ ਤੱਕ ਨਹਿਰ ਵਿੱਚ ਛਾਲ ਮਾਰਨ ਦੇ ਕਾਰਨ ਬਾਰੇ ਸਪਸ਼ਟ ਨਹੀਂ ਹੋ ਸਕਿਆ ਹੈ।ਨਾਭਾ ਰੋਡ ‘ਤੇ ਭਾਖੜਾ ਨਹਿਰ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਜਸਪਾਲ ਰਾਏ ਵਜੋਂ ਹੋਈ ਹੈ, ਜੋ ਕਿ ਲਗਪਗ 68 ਸਾਲ ਦਾ ਹੈ, ਜੋ ਕਿ ਰਾਮ ਨਗਰ, ਨਾਭਾ, ਪਟਿਆਲਾ ਦਾ ਰਹਿਣ ਵਾਲਾ ਹੈ। ਜਸਪਾਲ ਰਾਏ ਨੇ ਬੀਤੀ ਰਾਤ ਲਗਭਗ 9 ਵਜੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ, ਉਸ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਆਏ। ਉਨ੍ਹਾਂ ਨੇ ਤੁਰੰਤ ਗੋਤਾਖੋਰਾਂ ਦੀ ਮਦਦ ਨਾਲ ਉਸਨੂੰ ਬਾਹਰ ਕੱਢ ਲਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਘਰੇਲੂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਜਸਪਾਲ ਰਾਏ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

Related Articles

Leave a Reply

Your email address will not be published. Required fields are marked *

Back to top button