National

ਦੋ ਦਰਿੰਦਿਆਂ ਨੇ ਰੇਲਗੱਡੀ ‘ਚ ਔਰਤ ਨਾਲ ਸਮੂਹਿਕ ਜਬਰ-ਜਨਾਹ ਕਰਨ ਮਗਰੋਂ ਟ੍ਰੈਕ ’ਤੇ ਸੁੱਟਿਆ, ਕੱਟਿਆ ਗਿਆ ਪੈਰ

ਪਾਣੀਪਤ, 9 ਜੁਲਾਈ :  ਦੋ ਦਰਿੰਦਿਆਂ ਨੇ 24 ਜੂਨ ਦੀ ਰਾਤ ਨੂੰ ਪਾਣੀਪਤ ਰੇਲਵੇ ਸਟੇਸ਼ਨ ’ਤੇ ਖੜ੍ਹੀ ਮਾਲਗੱਡੀ ਦੇ ਡੱਬੇ ’ਚ ਔਰਤ ਨਾਲ ਸਮੂਹਿਕ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਔਰਤ ਨੂੰ ਟ੍ਰੇਨ ’ਚ ਸੋਨੀਪਤ ਲੈ ਗਏ ਤੇ ਰਾਤ ਨੂੰ ਔਰਤ ਨੂੰ ਟ੍ਰੈਕ ’ਤੇ ਸੁੱਟ ਦਿੱਤਾ। ਔਰਤ ਟਰੈਕ ਤੋਂ ਉੱਠ ਕੇ ਚੱਲਣ ਲੱਗੀ ਤਾਂ ਪੈਸੰਜਰ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਉਸ ਦਾ ਪੈਰ ਵੱਢਿਆ ਗਿਆ। ਪੀੜਤਾ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਡਾਕਟਰ ਵੱਢੇ ਗਏ ਪੈਰ ਦਾ ਇਲਾਜ ਕਰਦੇ ਰਹੇ। ਪੀੜਤਾ ਨੇ ਚਾਰ ਜੂਨ ਨੂੰ ਮਹਿਲਾ ਡਾਕਟਰ ਨੂੰ ਆਪਬੀਤੀ ਦੱਸੀ। ਮਹਿਲਾ ਦਾ ਮੈਡੀਕਲ ਟੈਸਟ ਕੀਤਾ ਗਿਆ ਜਿਸ ਵਿਚ ਜਬਰ ਜਨਾਹ ਦੀ ਪੁਸ਼ਟੀ ਹੋਈ। ਡਾਕਟਰਾਂ ਨੇ ਇਸ ਘਟਨਾ ਦੀ ਜਾਣਕਾਰੀ ਸੋਨੀਪਤ ਰੇਲਵੇ ਪੁਲਿਸ ਨੂੰ ਦਿੱਤੀ। ਪਾਣੀਪਤ ਵਾਸੀ ਔਰਤ ਦੇ ਪਤੀ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਕਿਲ੍ਹਾ ਥਾਣਾ ’ਚ ਇਕ ਜੂਨ ਨੂੰ ਦਿੱਤੀ। ਇਸ ਤੋਂ ਬਾਅਦ ਮਹਿਲਾ ਦੀ ਪਛਾਣ ਹੋਈ। ਹੁਣ ਜੀਆਰਪੀ ਤੇ ਪੁਲਿਸ ਦੀਆਂ 40 ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਦਰਿੰਦਿਆਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੀਜੀਆਈ ’ਚ ਮਹਿਲਾ ਦੀ ਕੌਂਸਲਿੰਗ ਕਰਨ ਵਾਲੇ ਮਨੋਚਿਕਿਤਕ ਨੇ ਮੰਗਲਵਾਰ ਨੂੰ ਦੱਸਿਆ ਕਿ ਮਹਿਲਾ ਬਿਆਨ ਦੇਣ ਦੀ ਸਥਿਤੀ ’ਚ ਨਹੀਂ ਹੈ।

ਮਹਿਲਾ ਬਦਲ ਰਹੀ ਹੈ ਬਿਆਨ

33 ਸਾਲਾ ਮਹਿਲਾ ਨੇ ‘ਜਾਗਰਣ ਸਮੂਹ’ ਨੂੰ ਦੱਸਿਆ ਕਿ ਉਸ ਦੇ ਨਾਲ ਸੋਨੀਪਤ ਸਟੇਸ਼ਨ ’ਤੇ ਜਬਰ ਜਨਾਹ ਹੋਇਆ ਜਦਕਿ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਪਾਣੀਪਤ ਸਟੇਸ਼ਨ ’ਤੇ ਘਟਨਾ ਵਾਪਰੀ। ਮਹਿਲਾ ਨੇ ਦੱਸਿਆ ਕਿ ਉਹ ਪਤੀ ਨਾਲ ਅਣਬਣ ਹੋਣ ਕਾਰਨ ਘਰੋਂ ਨਿਕਲੀ ਸੀ। 24 ਜੂਨ ਦੀ ਰਾਤ ਨੂੰ ਉਹ ਪਾਣੀਪਤ ਰੇਲਵੇ ਸਟੇਸ਼ਨ ’ਤੇ ਕੁਰਸੀ ’ਤੇ ਬੈਠੀ ਸੀ। ਉਸ ਸਮੇਂ ਰਾਤ ਕਰੀਬ 10 ਵੱਜੇ ਹੋਣਗੇ। ਉਹ ਪਾਣੀ ਦੀ ਟੈਂਕੀ ਵੱਲ ਗਈ ਤਾਂ ਉੱਥੇ ਦੋ ਨੌਜਵਾਨ ਖੜ੍ਹੇ ਸਨ। ਉਹ ਉਸ ਨੂੰ ਰੇਲਵੇ ਸਟੇਸ਼ਨ ’ਤੇ ਮਾਲ ਗੋਦਾਮ ਵੱਲ ਲੈ ਗਏ। ਉਸ ਦੇ ਨਾਲ ਦੋਵਾਂ ਨੇ ਜਬਰ ਜਨਾਹ ਕੀਤਾ। ਉਸ ਨੂੰ ਉਹ ਟ੍ਰੇਨ ’ਚ ਸੋਨੀਪਤ ਲੈ ਗਏ। ਇੱਥੇ ਉਨ੍ਹਾਂ ਨੇ ਸੋਨੀਪਤ ਰੇਲਵੇ ਸਟੇਸ਼ਨ ’ਤੇ ਟ੍ਰੈਕ ’ਤੇ ਧੱਕਾ ਦੇ ਦਿੱਤਾ। ਉੱਧਰੋਂ ਪੈਸੰਜਰ ਟ੍ਰੇਨ ਆ ਗਈ। ਉਸ ਨੇ ਉੱਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਪਟੜੀਆਂ ’ਚ ਫਸ ਗਿਆ ਤੇ ਟ੍ਰੇਨ ਦੇ ਹੇਠਾਂ ਆ ਗਿਆ। ਦੋਵੇਂ ਨੌਜਵਾਨ ਉੱਥੋਂ ਫਰਾਰ ਹੋ ਗਏ ਸਨ।

Related Articles

Leave a Reply

Your email address will not be published. Required fields are marked *

Back to top button