Punjab

ਦੁੱਗਰੀ ਰੋਡ ‘ਤੇ ਭਿਆਨਕ ਹਾਦਸਾ, ਪ੍ਰਾਪਰਟੀ ਡੀਲਰ ਦੀ ਮੌਤ

ਲੁਧਿਆਣਾ, 22 ਅਗਸਤ : ਰਾਤ ਦੁੱਗਰੀ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਕੀਆ ਕਾਰ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਗੋਲਡਨ ਇਨਕਲੇਵ ਵਾਸੀ 30 ਸਾਲਾ ਵਿਕਾਸ ਸ਼ਰਮਾ ਦੀ ਥਾਂ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਕਾਸ ਸ਼ਰਮਾ ਰਾਤ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ, ਜਦੋਂ ਉਹ ਫੁੱਲਾਂਵਾਲ ਚੌਕ ਨੇੜੇ ਪਹੁੰਚਿਆ ਤਾਂ ਤੇਜ਼ ਰਫ਼ਤਾਰੀ ਨਾਲ ਆ ਰਹੀ ਕੀਆ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤੇਜ਼ ਰਫਤਾਰ ਕਾਰ ਨੇ ਐਕਟਿਵਾ ਸਵਾਰ ਲਗਭਗ 300 ਮੀਟਰ ਦੂਰ ਸੁੱਟ ਦਿੱਤਾ । ਹਾਦਸੇ ਦੌਰਾਨ ਉਸ ਦੇ ਸਿਰ ਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ। ਲੋਕਾਂ ਨੇ ਖੂਨ ਨਾਲ ਲਥਪਥ ਵਿਕਾਸ ਨੂੰ ਫ਼ੌਰੀ ਤੌਰ ’ਤੇ ਡੀਐੱਮਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬਾਕਸ– ਗੱਡੀ ਦਾ ਤੇਲ ਲੀਕ ਹੋਣ ’ਤੇ ਕੀਤਾ ਪਿੱਛਾ ਦੁਰਘਟਨਾ ਮਗਰੋਂ ਕੀਆ ਕਾਰ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ। ਕਾਰ ਦਾ ਟਾਇਰ ਫੱਟਣ ਕਾਰਨ ਲੋਕਾਂ ਨੇ ਤੇਲ ਲੀਕ ਹੋਣ ਦੇ ਨਿਸ਼ਾਨਾਂ ਦੇ ਆਧਾਰ ’ਤੇ ਉਸ ਦੀ ਕਾਰ ਦਾ ਪਿੱਛਾ ਕੀਤਾ ਤੇ ਉਹ ਜੀਕੇ ਵਿਹਾਰ ਕਾਲੋਨੀ ਵੱਲ ਦਾਖ਼ਲ ਹੁੰਦਾ ਦਿਸਿਆ। ਪੁਲਿਸ ਨੇ ਵੀ ਕਾਰ ਨੂੰ ਕਬਜ਼ੇ ’ਚ ਕਰ ਲਿਆ। ਇਲਾਕੇ ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਪੁਲਿਸ ਦੇਰ ਨਾਲ ਮੌਕੇ ’ਤੇ ਪਹੁੰਚੀ। ਇਸ ਸਬੰਧੀ ਏਐੱਸਆਈ ਬਲਬੀਰ ਸਿੰਘ ਨੇ ਕਿਹਾ ਕਿ ਕਾਰ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਹਨ ਤੇ ਦੋਸ਼ੀ ਡਰਾਈਵਰ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button