Punjab

ਦਿੱਲੀ ਰੇਲਵੇ ਲਾਈਨਾਂ ’ਤੇ ਚੋਰ ਗਿਰੋਹ ਸਰਗਰਮ, ਸੁੱਤੇ ਯਾਤਰੀਆਂ ਨੂੰ ਬਣਾ ਰਹੇ ਨਿਸ਼ਾਨਾ

ਲੁਧਿਆਣਾ, 24 ਅਗਸਤ : ਦਿੱਲੀ ਰੇਲਵੇ ਲਾਈਨ, ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਨੇੜੇ ਚੱਲਦੀ ਟਰੇਨ ’ਚ ਚੜ੍ਹ ਕੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਇਕ ਗਿਰੋਹ ਕੁਝ ਮਹੀਨਿਆਂ ਤੋਂ ਸਰਗਰਮ ਹੈ। ਇਹ ਗਿਰੋਹ ਕੁਝ ਮਹੀਨਿਆਂ ਤੋਂ ਚੱਲਦੀਆਂ ਟ੍ਰੇਨਾਂ ’ਚ ਚੜ੍ਹ ਕੇ ਸੁੱਤੇ ਯਾਤਰੀਆਂ ਦਾ ਸਾਮਾਨ ਦੀ ਚੋਰੀ ਕਰ ਰਿਹਾ ਹੈ। ਇਹ ਚੋਰ ਕੁਝ ਹੀ ਮਿੰਟਾਂ ’ਚ ਟ੍ਰੇਨ ਤੋਂ ਉਤਰ ਕੇ ਗਲੀਆਂ ’ਚ ਗਾਇਬ ਹੋ ਜਾਂਦੇ ਹਨ, ਜਦ ਤੱਕ ਯਾਤਰੀਆਂ ਨੂੰ ਚੋਰੀ ਦਾ ਪਤਾ ਲੱਗਦਾ ਹੈ, ਟ੍ਰੇਨ ਕਾਫੀ ਦੂਰ ਨਿਕਲ ਚੁੱਕੀ ਹੁੰਦੀ ਹੈ। ਇਸ ਕਾਰਨ ਰੇਲਵੇ ਲਾਈਨਾਂ ਦੇ ਨੇੜੇ ਵੱਸਦੇ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ ਪਰ ਜੀਆਰਪੀ. ਪੁਲਿਸ ਇਸ ਗਿਰੋਹ ’ਤੇ ਕਾਬੂ ਪਾਉਣ ’ਚ ਅਸਫਲ ਰਹੀ ਹੈ। ਜਾਣਕਾਰੀ ਮੁਤਾਬਕ ਇਸ ਗਿਰੋਹ ਨੇ ਸ਼ੁੱਕਰਵਾਰ ਦੀ ਰਾਤ ਵੀ ਇਕ ਯਾਤਰੀ ਦੀ ਸੋਨੇ ਦੀ ਚੇਨ ਚੋਰੀ ਕੀਤੀ ਸੀ। ਦੈਨਿਕ ਜਾਗਰਣ ਦੀ ਟੀਮ ਨੇ ਇਸ ਗਿਰੋਹ ’ਤੇ ਕਾਫੀ ਸਮੇਂ ਤੱਕ ਨਜ਼ਰ ਰੱਖੀ ਤੇ ਇਹ ਗਿਰੋਹ ਟ੍ਰੇਨ ’ਚ ਚੜ੍ਹਦੇ ਤੇ ਉੱਤਰਦੇ ਹੋਏ ਕੈਮਰੇ ’ਚ ਕੈਦ ਹੋ ਗਿਆ। ਬਾਕਸ ਰੇਲਵੇ ਲਾਈਨਾਂ ਨਾਲ ਲੱਗੀਆਂ ਸਟ੍ਰੀਟ ਲਾਈਟਾਂ ਬੰਦ ਕਰ ਕੇ ਕਰਦੇ ਹਨ ਵਾਰਦਾਤ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਗਿਰੋਹ ’ਚ ਪਹਿਲਾਂ ਲੱਗਭਗ 5 ਨੌਜਵਾਨ ਸਨ, ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਟ੍ਰੇਨ ’ਚ ਯਾਤਰੀਆਂ ਦੇ ਸਾਮਾਨ ਦੀ ਚੋਰੀ ਕਰਨਾ ਬਹੁਤ ਆਸਾਨ ਹੈ ਤਾਂ ਇਸ ਗਿਰੋਹ ਦੀ ਗਿਣਤੀ ਇਕ ਦਰਜਨ ਦੇ ਨੇੜੇ ਪਹੁੰਚ ਗਈ। ਇਹ ਗਿਰੋਹ ਰਾਤ 3 ਤੋਂ 5 ਵਜੇ ਵਿਚਕਾਰ ਵਾਰਦਾਤਾਂ ਕਰਦਾ ਹੈ, ਕਿਉਂਕਿ ਇਸ ਸਮੇਂ ਜ਼ਿਆਦਾਤਰ ਯਾਤਰੀ ਗਹਿਰੀ ਨੀਂਦ ’ਚ ਹੁੰਦੇ ਹਨ। ਇਸ ਗਿਰੋਹ ਦੇ 2 ਲੋਕ ਟ੍ਰੈਕ ਦੇ ਨੇੜੇ ਖੜ੍ਹੇ ਹੋ ਕੇ ਨਿਗਰਾਨੀ ਰੱਖਦੇ ਹਨ। ਫਿਰ ਦੋ ਨੌਜਵਾਨਾਂ ਦੀ ਡਿਊਟੀ ਸਟ੍ਰੀਟ ਲਾਈਟਾਂ ਨੂੰ ਬੰਦ ਕਰਨ ਦੀ ਹੁੰਦੀ ਹੈ, ਜਦੋਂ ਕੋਈ ਲੰਬੇ ਰੂਟ ਦੀ ਟ੍ਰੇਨ ਕ੍ਰਾਸਿੰਗ ’ਤੇ ਆ ਕੇ ਹੌਲੀ ਹੁੰਦੀ ਹੈ ਤਾਂ ਇਹ ਗਿਰੋਹ ਦੇ ਮੈਂਬਰ ਵੱਖ-ਵੱਖ ਡੱਬਿਆਂ ’ਚ ਚੜ੍ਹ ਜਾਂਦੇ ਹਨ, ਜਿੱਥੇ ਇਹ ਸੁੱਤੇ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕੁਝ ਹੀ ਮਿੰਟਾਂ ’ਚ ਇਹ ਯਾਤਰੀਆਂ ਦੇ ਬੈਗ, ਮੋਬਾਈਲ, ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਟ੍ਰੇਨ ਤੋਂ ਉਤਰ ਕੇ ਫਰਾਰ ਹੋ ਜਾਂਦੇ ਹਨ। ਬਾਕਸ ਨਰਸਿੰਗ ਦੀ ਵਿਦਿਆਰਥਣ ਦਾ ਚੋਰੀ ਕੀਤਾ ਸੀ ਬੈਗ ਕਸ਼ਮੀਰ ਦੀ ਰਹਿਣ ਵਾਲੀ ਇਕ ਨਰਸਿੰਗ ਵਿਦਿਆਰਥਣ ਰੁਹੀਲਾ ਫਾਰੂਕ ਨੇ ਦੱਸਿਆ ਕਿ ਉਹ ਜੈਪੁਰ ’ਚ ਨਰਸਿੰਗ ਕਰ ਰਹੀ ਸੀ। ਲੱਗਭਗ 10 ਦਿਨ ਪਹਿਲਾਂ ਉਸ ਨੂੰ 3 ਸਾਲ ਪੂਰੇ ਹੋਣ ’ਤੇ ਸਰਟੀਫਿਕੇਟ ਦਿੱਤੇ ਗਏ ਸਨ ਤੇ ਉਹ ਜੈਪੁਰ ਤੋਂ ਕਸ਼ਮੀਰ ਲਈ ਨਿਕਲੀ ਸੀ। ਦਿੱਲੀ ਰੇਲਵੇ ਲਾਈਨਾਂ ’ਤੇ ਉਸ ਦਾ ਬੈਗ ਚੋਰੀ ਹੋ ਗਿਆ, ਜਿਸ ’ਚ ਨਰਸਿੰਗ ਸਰਟੀਫਿਕੇਟ, ਕੁਝ ਨਕਦੀ ਤੇ ਜ਼ਰੂਰੀ ਦਸਤਾਵੇਜ਼ ਸਨ, ਜਦੋਂ ਉਹ ਪਠਾਨਕੋਟ ਪਹੁੰਚੀ ਤਾਂ ਉਸ ਨੂੰ ਚੋਰੀ ਦਾ ਪਤਾ ਲੱਗਾ। ਉਸ ਨੇ ਜੰਮੂ ਜਾ ਕੇ ਜੀਆਰਪੀ ਨੂੰ ਸ਼ਿਕਾਇਤ ਦਿੱਤੀ। ਉੱਥੇ ਦੇ ਲੋਕਾਂ ਦਾ ਕਹਿਣਾ ਸੀ ਕਿ ਗਿਰੋਹ ਨੇ ਬੈਗ ਤੋਂ ਕੀਮਤੀ ਸਾਮਾਨ ਕੱਢ ਕੇ ਉਸ ਦਾ ਸਰਟੀਫਿਕੇਟ ਰੇਲਵੇ ਲਾਈਨਾਂ ਦੇ ਨੇੜੇ ਸੁੱਟ ਦਿੱਤਾ। ਉਨ੍ਹਾਂ ਨੂੰ ਉਹ ਸਰਟੀਫਿਕੇਟ ਮਿਲੇ ਤੇ ਉਨ੍ਹਾਂ ਨੇ ਉਸ ਵਿਦਿਆਰਥਣ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਵਿਦਿਆਰਥਣ ਲੁਧਿਆਣਾ ਆ ਕੇ ਆਪਣੇ ਸਰਟੀਫਿਕੇਟ ਲੈ ਗਈ। ਬਾਕਸ ਪੁਲਿਸ ਨੂੰ ਨਹੀਂ ਮਿਲਦੀਆਂ ਜ਼ਿਆਦਾਤਰ ਸ਼ਿਕਾਇਤਾਂ ਦਿੱਲੀ ਰੇਲਵੇ ਲਾਈਨ ਗੁਰਦੁਆਰਾ ਸਾਹਿਬ ਦੇ ਨੇੜੇ ਯਾਤਰੀਆਂ ਨਾਲ ਵਾਰਦਾਤਾਂ ਤਾਂ ਜ਼ਿਆਦਾ ਹੋ ਰਹੀਆਂ ਹਨ ਪਰ ਜੀਆਰਪੀ ਕੋਲ ਸ਼ਿਕਾਇਤਾਂ ਇੰਨੀਆਂ ਨਹੀਂ ਆਉਂਦੀਆਂ। ਇਸ ਦਾ ਕਾਰਨ ਇਹ ਹੈ ਕਿ ਇਹ ਵਾਰਦਾਤਾਂ ਜ਼ਿਆਦਾਤਰ ਰਾਤ ਦੇ ਸਮੇਂ ਹੋ ਰਹੀਆਂ ਹਨ ਤੇ ਸੁੱਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਟ੍ਰੇਨ ਕੁਝ ਮਿੰਟਾਂ ਲਈ ਹੌਲੀ ਹੋਣ ਦੇ ਬਾਅਦ ਉਥੋਂ ਨਿਕਲ ਜਾਂਦੀ ਹੈ, ਜਦੋਂ ਚੋਰੀ ਦਾ ਸ਼ਿਕਾਰ ਹੋਇਆ ਯਾਤਰੀ ਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਲੁਧਿਆਣਾ ਤੋਂ ਕਾਫੀ ਦੂਰ ਪਹੁੰਚ ਚੁੱਕਾ ਹੁੰਦਾ ਹੈ। ਇਸ ਦਾ ਉਦਾਹਰਣ ਨਰਸਿੰਗ ਵਿਦਿਆਰਥੀ ਸੀ, ਜਿਸ ਦੀ ਅੱਖ ਪਠਾਨਕੋਟ ’ਚ ਖੁੱਲ੍ਹੀ ਤੇ ਉਸਨੇ ਚੋਰੀ ਦੀ ਸ਼ਿਕਾਇਤ ਜੰਮੂ ਜੀਆਰਪੀ ਨੂੰ ਦਿੱਤੀ। ਕੋਟਸ ‘ਸਾਨੂੰ ਇਸ ਗਿਰੋਹ ਬਾਰੇ ਜਾਣਕਾਰੀ ਹੈ। ਦਿੱਲੀ ਰੇਲਵੇ ਲਾਈਨਾਂ ’ਚ ਲੱਗਭਗ ਦੋ ਕਿਲੋਮੀਟਰ ਦਾ ਖੇਤਰ ਕਾਫੀ ਖਰਾਬ ਹੈ। ਮੈਂ ਤੇ ਮੇਰੀ ਟੀਮ ਸਮੇਂ-ਸਮੇਂ ਇਨ੍ਹਾਂ ਸਥਾਨਾਂ ’ਤੇ ਜਾ ਕੇ ਗਸ਼ਤ ਕਰਦੇ ਹਾਂ ਪਰ ਇਨਵਾਂ ਨੌਜਵਾਨਾਂ ਨੇ ਲਾਈਨਾਂ ਦੇ ਨੇੜੇ ਬਣੇ ਮੰਦਰ ਕੋਲ ਭੱਜਣ ਲਈ ਇਕ ਥਾਂ ਬਣਾਈ ਹੋਈ ਹੈ। ਪੁਲਿਸ ਨੂੰ ਦੇਖ ਕੇ ਇਹ ਉਸੇ ਰਸਤੇ ਤੋਂ ਨਿਕਲ ਜਾਂਦੇ ਹਨ, ਜਿਸ ਨੂੰ ਬੰਦ ਕਰਨ ਲਈ ਵਿਭਾਗ ਨੂੰ ਲਿਖਿਆ ਗਿਆ ਹੈ। ਜਲਦੀ ਹੀ ਇਨ੍ਹਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button