
ਦਿੜ੍ਹਬਾ, 21 ਅਪ੍ਰੈਲ- ਦਿੜ੍ਹਬਾ ਅੰਦਰ ਖਨਾਲ ਰੋਡ ‘ਤੇ ਨਾੜ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ ਹੈ। ਇਹ ਘਟਨਾ ਸਰਕਾਰੀ ਹਸਪਤਾਲ ਨੇੜੇ ਵਾਪਰੀ ਹੈ। ਜਾਣਕਾਰੀ ਅਨੁਸਾਰ ਨਾੜ ਦੀਆਂ ਗੱਠਾਂ ਨਾਲ ਭਰੀ ਟਰਾਲੀ ਖਨਾਲ ਵੱਲੋਂ ਆ ਰਹੀ ਸੀ। ਦਿੜ੍ਹਬਾ ਪਿੰਡ ਨੇੜੇ ਸੜਕ ਤੋਂ ਪਾਸ ਕਰਦੀਆਂ ਬਿਜਲੀ ਦੀਆਂ ਤਾਰਾਂ ਨਾਲ ਟਰਾਲੀ ਟਕਰਾਉਣ ਕਾਰਨ ਨਾੜ ਦੀਆਂ ਗੱਠਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਟਰਾਲੀ ਨੂੰ ਬਲਣ ਲੱਗੀ। ਦਿੜ੍ਹਬਾ ਅੰਦਰ ਸਮਾਜ ਸੇਵੀ ਸੰਸਥਾ ਦੁਆਰਾ ਰੱਖੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਉੱਤੇ ਕਾਬੂ ਪਾਇਆ ਉਸ ਤੋਂ ਬਾਅਦ ਸੰਗਰੂਰ ਤੋਂ ਵੀ ਫਾਇਰ ਬ੍ਰਿਗੇਡ ਆ ਗਈ। ਦੋਨਾਂ ਨੇ ਲੋਕਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ। ਪਰ ਫਿਰ ਵੀ ਇੱਕ ਟ੍ਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਅਤੇ ਕੇਬਲ ਸੜ ਗਈ ਹੈ। ਜਿਸ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ।



